ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਵਾਰ ਸਟੀਕ ਸਤਿਗੁਰੂ ਜੀ (ਆਖਦੇ ਹਨ) ਜਿਸ (ਮਤਲਬ) ਨੂੰ ਨੌਕਰੀ ਵਿਚ) ਲੱਗਾ ਸੀ, (ਜ) ਉਸਨੂੰ ਮਿਲ ਪਵੇ, (ਤਾਂ) ਉਹ ਲਗਾ ਪਰਵਾਨ (ਹੁੰਦਾ ਹੈ, ਅਰਥਾਤ ਭਗਵੰਤ ਨੂੰ ਪਾਵਨ ਵੀ ਇਛਾ ਰਖਕੇ ਜੋ ਪੁਰਸ਼ ਭਗਤੀ ਵਿਚ ਲੱਗਾ ਹੈ, ਜੇ ਉਸਨੂੰ ਭਗਵੰਤ ਪ੍ਰਾਪਤੀ ਹੋ ਜਾਵੇ, ਤਾਂ ਹੀ ਭਗਤੀ ਪਰਵਾਨ ਹੈ)॥੨॥ ਮਹਲਾ ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਜੋ ਕੁਝ ਦਿਲ ਵਿਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ, ਮੂੰਹ ਦਾ ਕਹਿਣਾ ਵਾਉ] ਫਜੂਲ ਹੈ । ਜੇਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹ ਨਿਆਉ॥੨॥ (ਜੋ) ਜ਼ੈਹਰ ਬੀਜੇ ਤੇ ਅੰਮ੍ਰਿਤ ਮੰਗੋ, ਵੇਖੋ (ਭਾਈ !) ਏਹ (ਕਿਸ ਤਰ੍ਹਾਂ ਦਾ) ਨਿਆਉ (ਹੈ ? ਅਰਥਾਤ ਜੀਵ ਬੁਰੇ ਕੰਮ ਕਰਕੇ ਮੁਕਤੀ ਦੀ ਇੱਛਾ ਰਖੇ, ਤਾਂ ਏਹ ਓਹੀ ਲੇਖਾ ਹੈ, ਜਿਵੇਂ ਕੋਈ ਅੱਕ ਬੀਜਕੇ ਅੰਬਾਂ ਦੀ ਆਸ ਰੱਖਦਾ ਹੈ) ॥੨॥ ਮਹਲਾ ੨ ॥ ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ॥ ਇਆਣੇ ਬੱਚੇ [ ਮਨ] ਨਾਲ ਦੋਸਤੀ ਕੀਤੀ ਹੋਈ) ਕਦੇ ਵੀ ਰਾਸ ਨਹੀ ਆਉਂਦੀ। ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥