ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/655

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ (੧੩) ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ ॥ ਸਟੀਕ (ਸਾਡੇ ਜੋ) ਬਾਰਾਂ (ਭੇਖ ਹਨ, ਉਨ੍ਹਾਂ) ਵਿਚੋਂ (ਆਪ ਇਕ) (ਆਈ ਭੇਖ) ਨੂੰ {ਸਰੇਵਹੁ} ਧਾਰਨ ਕਰੋ, (ਕਿਉਂਕਿ) ਖਟ ਦਰਸਨਾਂ ਵਿਚੋਂ ਇਕ (ਸਾਡਾ) ਪੰਥ (ਹੀ ਉੱਤਮ ਹੈ)। ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ॥ ਹੇ ਪੁਰਖਾ ਂ ਜੇ ਇਸ ਤਰ੍ਹਾਂ ਮਨ ਨੂੰ ਸਮਝਾ ਲਈਏ, ਤਾਂ) ਫਿਰ (ਜਮਾਂ ਦੀ) ਮਾਰ ਨਹੀਂ ਖਾਈਦੀ। ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ॥੯॥ (ਗੁਰੂ) ਨਾਨਕ ਨੂੰ (ਸਿੱਧ) ਕਹਿਣ ਲੱਗੇ (ਕਿ ਆਪ) (ਸਾਡੇ) ਮੁਖ ਗੁਰੂ [ਗੋਰਖ] ਤੋਂ {ਬੁਝੈ} ਪੁੱਛਕੇ ਜੋਗ ਦੀ ਜੁਗਤੀ ਨੂੰ {ਇਵ} ਜਰੂਰ ਪਾ ਲਵੋ ॥੯॥ (ਇਹ ਸੁਣਕੇ ਗੁਰੂ ਜੀ ਨੇ ਕਿਹਾ-ਅਸਾਂ ਤਾਂ ਅੱਗੇ ਹੀ ਜੋਗ ਧਾਰਨ ਕੀਤਾ ਹੋਯਾ ਹੈ, ਹੋਰ ਕੀ ਧਾਰੀਏ ? ਸਿਧਾਂ ਨੇ ਕਿਹਾ-ਆਪਨੇ ਫਿਰ ਮੰਦਾਂ ਆਦਿਕ ਕਿਉਂ ਨਹੀਂ ਪਹਰੀਆਂ ਇਸਦੇ ਉੱਤਰ ਵਿਚ ਸਤਿਗੁਰੂ ਜੀ ਫੁਰਮਾਂਦੇ ਹਨ):- ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ॥ A 000000000000 TRI