ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/660

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੧੮ ) TAG AA TE BALL AAAAAAAT K ਉਡੈ ਨ ਹੰਸਾ ਪੜੈ ਨ ਕੰਧੁ॥ ਸਟੀਕ ਅਫੁਰ ਦੇ ਵਿਚ ਇਕ ਰਸ (ਮਨ ਨੂੰ) ਬੰਨ੍ਹ ਦਿਓ (ਫਿਰ) {ਹੰਸਾ} ਜੀਵ ਨਹੀਂ ਉਡੇਗਾ, ਅਤੇ (ਮੁੜਕੇ ਕਿਸੇ {ਕੰਧੂ} ਸਰੀਰ ਵਿਚ ਨਹੀਂ ਪਵੇਗਾ। ਸਹਜ ਗੁਫਾ ਘਰੁ ਜਾਣੈ ਸਾਚਾ ॥ ਨਾਨਕ ਸਾਚੇ ਭਾਵੈ ਸਾਚਾ॥੧੬॥ - (ਜੋ) ਸਾਂਤੀ (ਰੂਪ) ਗੁਫਾ (ਵਿਚ ਰਹਿਕੇ) ਸੱਚ ਸਰੂਪ ਨੂੰ ਜਾਣਦਾ ਹੈ। ਸਤਿਗੁਰੂ ਜੀ (ਕਹਿੰਦੇ ਹਨ, ਉਹ) ਸੱਚਾ (ਪੁਰਸ) ਸੱਚੇ (ਵਾਹਿਗੁਰੂ ਨੂੰ ਭਾਵੇਗਾ॥ ੧੬॥ ਇਹ ਸੁਣਕੇ ਸਿੱਧਾਂ ਨੇ ਫੇਰ ਪ੍ਰਸਨ ਕੀਤੇ:- ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥ ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥ (੧) ਕਿਸ ਵਾਸਤੇ ਘਰ ਨੂੰ ਛੱਡਕੇ ਉਦਾਸੀ (ਹੋਏ ਹੋ ?'।(2) ਕਸ ਵਾਸਤੇ ਇਸ ਭੇਖ ਵਿਚ ਨਿਵਾਸ ਕੀਤਾਜੇ?

  • ਇਸ ਤੁਕ ਤੋਂ ਸਿਧ ਹੁੰਦਾ ਹੈ, ਜੋ ਇਹ ਚਰਚਾ ਸੁਮੇਰ ਤੇ

ਹੋਈ ਹੈ, ਕਿਉਂਕਿ ਆਪ ਜੀ ਦਾ ਉਸ ਵੇਲੇ ਉਦਾਸੀ ਬਾਣਾ ਸੀ, ਪਰ ਜਦੋਂ ਅਚਲ ਚਰਚਾ ਹੁੰਦੀ ਹੈ ਉਸ ਵੇਲੇ ਆਪ ਜੀ ਨੇ ਸੰਸਾਰੀ ਕਪੜ ਪੋਹਨੇ ਹੋਏ ਸਨ, ਇਸੇ ਲਈ ਭੰਗਰ ਨਾਥ ਨੇ ਕਿਹਾ ਸੀ- ਭੈ ਉਤਾਰ ਉਦਾਸਿ ਦਾ ਕਿਉਂ ਸੰਸਾਰੀ ਰੀਤਿ ਚਲਾਈ" ਪਰ ਅਸਲ ਏਹ ਭਾਸਦਾ ਹੈ, ਏਹ ਬਾਣੀ ਗੁਰੂ ਜੀ ਨੇ ਕਰਤਾਰ ਪੁਰ ਵਿਚ ਉਚਾਰੀ ਤੇ ਹੈ, ਜਿਥੇ ਭੀ ਸਿਧਾਂ ਨਾਲ ਚਰਚਾ ਹੋਈ ਹੈ, ਉਹ ਸਾਰੀ ਇਸ ਵਿੱਚ ਗੁੰਬਨ ਕਰ ਦਿੱਤੀ ਹੈ।