ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੬ ) ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ (ਹੇ ਮੁਰਾਰੇ] ਵਾਹਿਗੁਰੂ ਦੇ ਮਿੱਤੂ (ਤੇ) ਮੇਰੇ ਸਜਣ ( ਸਤਿਗੁਰੂ = ਹੀਉ । ਉਹ ਦੇਸ ਧੰਨ ਹੈ, ਜਿਥੇ ਤੂੰ ਵੱਸ ਰਿਹਾ ਹੈਂ । ਹਉ ਘੋਲੀ ਹਉ ਘੋਲਿ ਘੁਮਾਈ , ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ਵਾਹਿਗੁਰੂ ਦੇ ਮਿੱਤੁ ਗੁਰੁ ਸਜਣ (ਤੋਂ) ਮੈਂ ਸਦਕੇ ਹੁੰਦਾ ਹਾਂ ਅਤੇ) ਮੈਂ (ਤਨ ਮਨ) ਸਦਕੇ ਕਰਦਾ ਹਾਂ। ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ (ਹੇ ਸਤਿਗੁਰੂ ਜੀ ! ਆਪਦੇ ਚਰਨਾਂ ਵਿਚ ਰਹਿੰਦਿਆਂ ਦੇ ਕਿਸੇ ਕਾਰਨ ਕਰਕੇ) ਇਕ ਘੜੀ ਭਰ ਵੀ ਆਪ ਜੀ ਦਾ ਦਰਸ਼ਨ ਨਹੀਂ ਹੁੰਦਾ ਸੀ, ਤਾਂ (ਮੇਰੇ ਵਾਸਤੇ) , ਕਲਜੁਗ ਹੋ ਜਾਂਦਾ ਸੀ, ਤਾਂ ਹੈ ਪਿਆਂਰੇ ਭਗਵੰਤ ! ਹੁਣ ਕਦੋਂ ਤੁਹਾਡੇ ਨਾਲ ਮਿਲਾਪ ਹੋਵੇਗਾ? ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ (ਹੇ) ਗੁਰੂ ਜੀਉ । (ਆਪ ਜੀ ਦੇ) ਦਰਬਾਰ ਦੇ ਦਰਸ਼ਨ ਤੋਂ ਬਿਨਾ, ਮਨੂੰ ਨੀਂਦ ਨਹੀਂ ਆਉਂਦੀ, ਅਤੇ ਨਾ ਹੀ ਰਾਤ ਬੀਤਨ ਵਿਚ ਆਉਂਦੀ ਹੈ ।