ਪੰਨਾ:ਪ੍ਰੀਤਮ ਛੋਹ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮਿੱਟੀ ਦਾ ਪਿਆਲਾ


[ਉਮਰ ਖਿਆਮ ਦੀ ਇਕ ਰੁਬਾਈ ਤੋਂ ਇਕ ਖਿਆਲ]

ਏਹ ਵੀ ਪਿਆਲਾ ਮੇਰੇ ਵਾਂਗੂੰ, ਆਸ਼ਕ ਜ਼ਾਰ ਸਦਾਵੇ।
ਫਸਕੇ ਜ਼ੁਲਫ ਕੁੰਡਲ ਵਿਚ ਯਾਰਾਂ,ਡੰਗ ਨਾਗਨ ਦਾ ਖਾਵੇ।
ਮਾਨ ਕਰੇ, ਜਦ ਮੂੰਹ ਗੋਰੀ ਦਾ ਨਾਲ ਲਬਾਂ ਦੇ ਲਾਵੇ।
ਜਿਗਰ ਮੇਰੈ ਵਾਂਗ ਕਰ ਕਰ ਟੁਕੜੇ, ਵਲ ਜ਼ਿਮੀ ਦੇ ਢਾਵੇ॥

ਆਸ਼ਕ ਦਾ ਈ ਰੁਤਬਾ ਔਖਾ, ਤੂੰ ਜਾਨ ਪਿਆਲੇ ਗਿਲਦੇ।
ਮੂੰਹ ਲਗ ਤੂੰ ਯਾਰਾਂ ਦੇ ਭੁੜਕੇਂ, ਯਾਰ ਨੀ ਔਖੇ ਮਿਲਦੇ।
ਜੀਂਵਦਿਆਂ ਜੀ ਜ਼ਹਿਰ ਪਿਆਲੇ, ਪੀਨੇ ਨਿੱਤ ਹਿਜ਼ਰ ਦੇ।
ਪਲਕਾਂ ਚਕ ਪਲਕ ਨਾ ਵੇਖਨ,ਗਲੀ ਕੌਨ ਨਾ ਹਿਲਦੇ॥

੧੦੮