ਪੰਨਾ:ਪ੍ਰੀਤ ਕਹਾਣੀਆਂ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਦੇਸ

ਕਲਾਈਵ-ਮਾਰਗਰੇਟ ਪ੍ਰੇਮੀਕਲਾਈਵ ਦੇ ਨਾਂ ਤੋਂ ਕਿਹੜਾ ਹਿੰਦੁਸਤਾਨੀ ਜਾਣੂ ਨਹੀਂ ਹੋਵੇਗਾ? ਇਸੇ ਨੇ ਹਿੰਦ ਵਿਚ ਅੰਗਰੇਜ਼ੀ ਰਾਜ ਦੀ ਨੀਂਹ ਰਖੀ ਸੀ। ਇਹ ਇਕ ਮਾਮੂਲੀ ਕਲਰਕ ਤੋਂ ਲਾਰਡ ਦੇ ਉੱਚ ਰੁਤਬੇ ਤਕ ਪਹੁੰਚਿਆ। ਇਸ ਪ੍ਰੇਮ ਕਹਾਣੀ ਦਾ ਸੰਬੰਧ ਉਨ੍ਹਾਂ ਦਿਨਾਂ ਨਾਲ ਹੈ; ਜੋ ਉਹ ਹਾਲੀ ਇਕ ਮਾਮੂਲੀ ਕਲਰਕ ਸੀ। ਇਕ ਸ਼ਾਮ ਦੀ ਗਲ ਹੈ-ਦਫ਼ਤਰ ਵਿਚ ਸਾਰੇ ਕੰਮ ਕਰਨ ਵਾਲੇ ਘਰੋ ਘਰੀ ਜਾ ਚੁਕੇ ਸਨ, ਪਰ ਕਲਾਈਵ ਇਕੱਲਾ ਕਮਰੇ ਵਿਚ ਸੋਚ-ਸਾਗਰ ਵਿਚ ਡੁਬਾ ਹੋਇਆ ਸੀ ਉਸ ਦੇ ਮੇਜ਼ ਪੁਰ ਇਕ ਖੂਬਸੂਰਤ ਸੁੰਦਰੀ ਦੀ ਤਸਵੀਰ ਪਈ ਸੀ, ਜਿਸ ਨੂੰ ਉਹ ਬੜੀ ਗੌਰ ਨਾਲ ਵੇਖ ਰਿਹਾ ਸੀ। ਉਹ ਆਪਣੀ ਥਾਂ ਤੋਂ ਉਠਿਆ, ਤੇ ਤਸਵੀਰ ਨੂੰ ਹੋਠਾਂ ਨਾਲ ਲਾ ਕੇ ਚੁੰਮ ਲਿਆ।

-੧੧੭-