ਪੰਨਾ:ਪ੍ਰੀਤ ਕਹਾਣੀਆਂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰਾਂ ਇਕ ਯੁਵਤੀ ਪੁਰ ਜਮਕੇ ਖੜੋ ਗਈਆਂ, ਜਿਹੜੀ ਕਤਾਰ ਵਿਚਕਾਰ ਖੜੋਤੀ ਸੀ। ਉਚਾ ਲੰਮਾ ਕਦ, ਨਾਜ਼ਕ ਜਿਸਮ, ਉਸਦੀਆਂ ਗੱਲਾਂ ਅੰਗਿਆਰਾਂ ਵਾਂਗ ਭਖ ਰਹੀਆਂ ਸਨ, ਉਸਨੇ ਨਾਦਰ ਨਾਲ ਨਿਗਾਹਾਂ ਮਿਲਾਈਆਂ ਤੇ ਫਿਰ ਨੀਵੀਆਂ ਪਾ ਲਈਆਂ।
ਨਾਦਰ ਨੇ ਪੁਛਿਆ 'ਇਹ ਕੁੜੀ ਕੌਣ ਹੈ?"
ਖਵਾਜਾ-ਸਰਾ ਨੇ ਹਥ ਜੋੜ ਅਰਜ਼ ਕੀਤੀ ਹਜ਼ੂਰ ਇਹ ਰਾਜਪੁਤ ਕੰਵਾਰੀ ਕੁੜੀ ਹੈ।"
ਕੁੜੀ ਉਸ ਵਲ ਨਫ਼ਰਤ ਭਰੀ ਨਿਗਾਹ ਨਾਲ ਵੇਖਕੇ ਬੜੀ ਨਿਡਰਤਾ ਨਾਲ ਬੋਲੀ 'ਬਿਲਕੁਲ ਗਲਤ। ਇਹ ਸਭ ਬਕਭਾਸ਼ ਹੈ, ਮੇਰੀ ਸ਼ਾਦੀ ਹੋ ਚੁਕੀ ਹੈ।
ਖਵਾਜਾ ਸਰਾ ਕੁੜੀ ਦੀ ਗੁਸਤਾਖੀ ਨਾ ਸਹਾਰ ਸਕਿਆ, ਤੇ ਚਾਬਕ ਲੈ ਕੇ ਉਸਨੂੰ ਸਬਕ ਦੇਣ ਲਈ ਅਗੇ ਵਧਿਆ ਹੀ ਸੀ, ਕਿ ਸਤਾਰਾ ਆਪਣਾ ਤੇਜ਼ ਖੰਜਰ ਕਢਕੇ ਮੁਕਾਬਲੇ ਲਈ ਤਿਆਰ ਹੋ ਗਈ। ਬਹਾਦਰੀ, ਤੇ ਅਣਖ ਉਸਦੇ ਚਿਹਰੇ ਤੋਂ ਟਪਕ ਰਹੀ ਸੀ।
ਨਾਦਰ ਜ਼ੋਰ ਦੀ ਕਹਿਕਹਾ ਮਾਰਕੇ ਹਸਿਆ, ਤੇ ਸਤਾਰਾ ਨੂੰ ਕਹਿਣ ਲਗਾ ਇਹ ਖੰਜਰ ਮੈਨੂੰ ਦੇ ਦਿਓ।" ਪਰ ਮਾਨੋ ਸਤਾਰਾ ਨੇ ਸੁਣਿਆ ਹੀ ਨਹੀਂ, ਉਹ ਚੁਪ ਚਾਪ ਉਥੇ ਹੀ ਬੁਤ ਬਣੀ ਖੜੋਤੀ ਰਹੀ। ਨਾਦਰ ਨੇ ਦੋਬਾਰਾ ਉਹੀ ਸਵਾਲ ਕੀਤਾ,ਇਸ ਵਾਰ ਸਤਾਰਾ ਨੇ ਆਪਣਾ ਖੰਜਰ ਉਸਦੇ ਹਵਾਲੇ ਕਰ ਦਿਤਾ।
ਨਾਦਰ ਇਕ ਨਿਗਾਹ ਨਾਲ ਬਾਕੀ ਕੁੜੀਆਂ ਨੂੰ ਵੇਖਦਾ ਆਪਣੇ ਤੰਬੂ ਵਿਚ ਚਲਾ ਗਿਆ।

ਰਾਤ ਨੂੰ ਦੇਰ ਤਕ ਨਾਦਰ ਸਤਾਰਾ ਦੇ ਸੁਪਨੇ ਲੈਂਦਾ ਰਿਹਾ। ਅਖੀਰ ਜਦ ਉਸਦਾ ਸਬਰ ਪਿਆਲਾ ਨਕੋ ਨਕ ਭਰਿਆ ਗਿਆ, ਤਾਂ ਉਸਨੇ ਇਕ ਗੁਲਾਮ ਨੂੰ ਸਤਾਰਾ ਨੂੰ ਬੁਲਾ ਭੇਜਣ ਲਈ ਹੁਕਮ ਦਿਤਾ।

-੧੩੮-