ਇਸ ਸਲੂਕ ਨਾਲ ਉਸ ਦੇ ਟੁਕੜੇ ਟੁਕੜੇ ਹੋ ਜਾਣ ਦਾ ਡਰ ਹੈ।"
ਅਜ ਉਹ ਪਿਆਰ ਜਜ਼ਬਿਆਂ ਵਿਚ ਰੁੜ੍ਹਦੀ ਪਤਾ ਨਹੀਂ ਕੀ ਕੀ ਆਖ ਗਈ। ਨੌਜਵਾਨ ਨੇ ਨਿਗਾਹ ਕਿਤਾਬ ਤੇ ਰਖਦਿਆਂ ਤੇ ਵਰਕਾ ਉਥੱਲਦਿਆਂ ਜਵਾਬ ਦਿਤਾ:-
"ਮੇਰੀ! ਮੈਂ ਅੰਨ੍ਹਾ ਤੇ ਕਮਜ਼ੋਰ-ਦਿਲ ਹਾਂ।"
ਮੇਰੀ ਦੀਆਂ ਡਾਡਾਂ ਨਿਕਲ ਗਈਆਂ। ਉਹ ਇਹ ਨਾਂ ਸਹਾਰ ਸਕੀ, ਤੇ ਲਿੰਕਨ ਦੇ ਕਦਮਾਂ ਤੇ ਡਿਗ ਪਈ।
ਪਿਆਰੇ! ਮੈਨੂੰ ਮੁਆਫ ਕਰ ਦਿਓ। ਮੈਂ ਗਲਤੀ ਤੇ ਸਾਂ। ਮੈਂ ਆਪਣਾ ਸਭ ਕੁਝ ਆਪ ਦੀ ਭੇਟ ਕਰਦੀ ਹਾਂ।
ਲਿੰਕਨ ਦਾ ਮੁਰਝਾਇਆ ਚਿਹਰਾ ਖਿੜ ਗਿਆ। ਉਸ ਨੇ ਮੇਰੀ ਨੂੰ ਆਪਣੀਆਂ ਬਾਹਵਾਂ ਵਿਚ ਕਸ ਲਿਆ, ਤੇ ਉਸ ਦੇ ਗੁਲਾਬ ਵਰਗੇ ਸੁਰਖ ਚਿਹਰੇ ਨੂੰ ਚੁੰਮਦਿਆਂ ਕਿਹਾ-"ਮੇਰੀ! ਮੈਂ ਤੈਨੂੰ ਦਿਲੋਂ ਚਾਹਦਾ ਸਾਂ। ਪਤਾ ਨਹੀਂ ਕਿੰਨੀਆਂ ਰਾਤਾਂ ਤੇਰੀ ਯਾਦ ਵਿਚ ਜਾਗਦਿਆਂ ਬਿਤਾ ਦਿਤੀਆਂ ਹਨ, ਪਰ ਮੈਂ ਤੈਨੂੰ ਇਕ ਜ਼ਰੂਰੀ ਸਬਕ ਸ਼ਿਖਾਣਾ ਚਾਹੁੰਦਾ ਸੀ।
ਮੇਰੀ ਉਸ ਦੀਆਂ ਬਾਹਵਾਂ ਵਿਚ ਕਸੀ ਹੋਈ ਸਿਸਕੀਆਂ ਲੈ ਰਹੀ ਸੀ, ਤੇ ਲਿੰਕਨ ਦੇ ਦਿਲ ਦੀ ਧੜਕਣ ਸਾਫ ਸੁਣਾਈ ਦੇ ਰਹੀ ਸੀ।
ਨਫ਼ਰਤ ਪਿਆਰ ਵਿਚ ਬਦਲ ਗਈ। ਦੋਵੇਂ ਇਕ ਦੂਜੇ ਵਿਚ ਜਜ਼ਬ ਹੋ ਜਾਣਾ ਚਾਹੁੰਦੇ ਸਨ। ਪਿਆਰ ਵਸ਼ ਹੋ ਕੇ ਉਹ ਕਈ ਕਈ ਘੰਟੇ ਦੁਨੀਆਂ ਨੂੰ ਭੁਲ ਕੇ ਇਕੱਠੇ ਬੈਠੇ ਗਲ ਕਰਦੇ ਰਹਿੰਦੇ॥ ਅਖੀਰ ਦੋਹਾਂ ਦੀ ਸ਼ਾਦੀ ਨਾਲ ਉਹ ਨਾ ਟੁੱਟ ਸਕਣ ਵਾਲੀ ਜ਼ੰਜੀਰ ਵਿਚ ਸਦਾ ਲਈ ਜਕੜ ਦਿਤੇ ਗਏ।
ਹਾਲਾਤ ਬਦਲਦਿਆਂ ਦੇਰ ਨਹੀਂ ਲਗਦੀ-ਲਿੰਕਨ, ਪਿਆਰ ਮੁਹਿੰਮ ਜਿਤਣ ਪਿਛੋਂ ਰਾਜਸੀ ਕੰਮਾਂ ਵਿਚ ਜੁਟ ਪਿਆ। ਉਸ ਦੀਆਂ
-੧੫੧-