ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ

ਮੁਮਤਾਜ਼-ਪ੍ਰੇਮੀ ਦਾ ਭਿਆਨਕ ਅੰਤ

ਸੰਨ ੧੯੧੭ ਦੀ ਗਲ ਹੈ, ਇੰਦੌਰ ਮਹੱਲ ਦੇ ਬਾਗ਼ ਵਿਚ ਇਕ ਤੇਰਾਂ ਸਾਲਾਂ ਦੀ ਮਾਸੂਮ ਬਾਗ ਕੁੜੀ ਤਿਤਰੀਆਂ ਨਾਲ ਅਠਕੇਲੀਆਂ ਕਰ ਰਹੀ ਸੀ। ਉਸਦੇ ਚਮਕੀਲੇ ਵਾਲਾਂ ਦੀਆਂ ਲਿਟਾਂ ਮੋਢਿਆਂ ਪੁਰ ਖਿਲਰੀਆਂ ਹੋਈਆਂ ਸਨ, ਜਿਨ੍ਹਾਂ ਨਾਲ ਉਹ ਕਿਸੇ ਪਰੀ ਦੇਸ ਦੀ ਵਾਸੀ ਜਾਪਦੀ ਸੀ। ਕਿਸੇ ਨੇ ਇਸ ਸਮੇਂ ਇਸ ਸਵੱਰਗੀ ਅਪਛਰਾਂ ਦੇ ਅਨੰਦ ਵਿਚ ਵਿਘਨ ਪਾਇਆ। ਇਸ ਪਿਆਰੀ ਆਵਾਜ਼ ਨੇ ਉਸ ਦੀ ਤਵੱਜੋ ਖਿਚੀ। ਜਿਧਰੋਂ ਆਵਾਜ਼ ਆਈ ਸੀ, ਉਧਰ ਉਸਨੇ ਮੁੜਕੇ ਦੇਖਿਆ। ਕਿਸੇ ਨੇ ਫਿਰ ਪੁਕਾਰਿਆ-"ਮਮਤਾਜ਼!ਮਮਤਾਜ਼!!" ਕੁੜੀ ਹਸਦੀ ਨਚਦੀ ਟਪਦੀ ਮਹੱਲ ਵਲ ਚਲੀ ਗਈ।

****

}} ਚਾਰ ਫੌਜੀ ਅਫਸਰ ਚਹਿਲ ਕਦਮੀ ਲਈ ਨਿਕਲੇ। ਬਜ਼ਾਰ

-੨੨-