ਮਹੱਲਾਂ ਵਿਚ ਰਹਿ ਰਹੀ ਸੀ। ਕਾਸ਼ੀ ਬਾਬਾ ਆਪਣੀ ਛੋਟੀ ਭੈਣ ਵਾਂਗ ਮਸਤਾਨੀ ਦਾ ਸਵਾਗਤ ਕੀਤਾ | ਕਾਸੀ ਜੀ ਰਾਉ ਦੀ ਰਾਣੀ ਬਾਈ ਹਰ ਕੀਮਤ ਪੁਰ ਆਪਣੇ ਪਤੀ ਦੇਵ ਦੀਆਂ ਖੁਸ਼ੀਆਂ ਲੈਣਾ ਚਾਹੁੰਦੀ ਸੀ, ਇਸ ਖਾਤਰ ਭਾਵੇਂ ਉਸ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪੈ ਜਾਂਦੀ । ਲੋਕੀ ਜਦ ਇਹ ਬਣਦੇ, ਕਿ ਕਸ਼ੀ ਰਾਣੀ ਆਪਣੀ ਸੌਂਕਣ ਵੇਸਵਾ ਨਾਲ ਸਕੀਆਂ ਭੈਣਾਂ ਵਾਂਗ ਬਲਕ ਕਰ ਰਹੀ ਹੈ, ਤਾਂ ਉਹ ਉੱਗਲਾਂ ਮੂੰਹ ਵਿਚ ਪਾ ਲੈਂਦੇ ਸਨ ।
ਮਸਤਾਨੀ ਦੇ ਘਰ ੧੭੩੪ ਈ: ਵਿਚ ਇਕ ਬਾਲ ਨੇ ਜਨਮ ਲਿਆ। ਉਸ ਦਾ ਨਾਂ ਸ਼ਮਸ਼ੇਰ ਬਹਾਦਰ ਰਖਿਆ ਗਿਆ । ਉਸੇ ਸਾਲ ਰਾਣੀ ਦੇ ਘਰ ਵੀ ਪੁੱਤ੍ਰ ਹੋਇਆ, ਜਿਸ ਦਾ ਨਾਂ ਰਘੁਨਾਥ ਰਾਵ ਰੱਖਿਆ ਗਿਆ ।
ਹੁਣ ਬਾਜੀ ਰਾਵ ਦੇ ਇਸ ਇਕਰਾਰ ਨੇ ਕਿ ਉਸ ਪਿੱਛ ਮਸਤਾਨ ਦਾ ਪੁੱਤ੍ਰ ਰਾਜ-ਗੱਦੀ ਸੰਭਾਲੇਗਾ-ਇਕ ਭਿਆਨਕ ਸੂਰਤ ਅਖਤਿਆਰ ਕਰ ਲਈ। ਸ਼ਾਹੀ ਘਰਾਣੇ ਦੇ ਬਾਕੀ ਆਦਮੀ ਕਾਂਸ਼ੀ ਬਾਈ ਵਾਂਗ ਖੁਲ-ਦਿਲੇ ਨਹੀਂ ਸਨ । ਉਹ ਰਘਨਾਥ ਸਮਾਨ ਵੇਸਵਾ ਦੇ ਪੁਤਰ ਦਾ ਸਨਮਾਨ ਹੁੰਦਾ ਵੇਖ ਸਹਾਰ ਨਾ ਸਕੇ । ਉਹ ਸ਼ਮਸ਼ੇਰ ਬਹਾਦਰ ਨੂੰ ਘਿਰਣਾ ਭਰੀ ਨਜ਼ਰ ਨਾਲ ਵੇਖਦੇ ਤੇ ਰਘੁਨਾਥ ਨਾਲ ਰਾਜ ਕੁਮਾਰਾਂ ਵਾਲਾ ਸਲੂਕ ਕਰਦੇ । ਪੇਸ਼ਵਾ ਨੂੰ ਆਪਣੇ ਘਰ ਦੀ ਇਸ ਹਾਲਤ ਨੂੰ ਵੇਖ ਕੇ ਬੜਾ ਦੁਖ ਹੋਇਆ, ਪਰ ਹੁਣ ਕੋਈ ਇਲਾਜ ਨਹੀਂ ਸੀ ਜਾਪਦਾ।
ਮਸਤਾਨੀ ਦੀ ਉਸ ਮੰਗ ਦਾ ਜਦ ਮਰਹੱਟੇ ਸਰਦਾਰਾਂ ਨੂੰ ਕੀ ਲਗਾ, ਤਾਂ ਉਹ ਹੋਰ ਵੀ ਭੂਹੇ ਹੋ ਗਏ । ਉਹ ਕਿਸੇ ਹਾਲਤ ਵਿਚ ਵੇਸਵਾ ਦੇ ਪੁੱਤਰ ਨੂੰ ਆਪਣਾ ਮਹਾਰਾਜਾ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਅਖੀਰ ਇਥੋਂ ਤੀਕ ਨੌਬਤ ਪਹੁੰਚੀ, ਕਿ ਦਾ ਵੇਲੇ ਸ਼ਾਹੀ ਘਰਾਣੇ ਵਿਚ ਲੜਾਈ ਝਗੜਾ ਰਹਿਣ ਲਗਾ |ਇਸ
-੮੦-