ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੇਸ
ਮੁਗ਼ਲ ਸ਼ਾਹਜ਼ਾਦੀ ਦਾ ਪ੍ਰੇਮ
ਉਹ ਹਦ ਦਰਜੇ ਦੀ ਹੁਸੀਨ ਸੀ। ਉਸਦੀ ਸੁੰਦਰਤਾ ਵੇਖ ਕੇ ਹੀ ਹਿੰਦ ਦੇ ਬਾਦਸ਼ਾਹ ਔਰੰਗਜ਼ੇਬ ਨੇ ਉਸਦਾ ਨਾਂ ਲਾਲਾਰੁਖ ਰਖ ਦਿਤਾ ਸੀ। ਜਦੋਂ ਉਸ ਨੇ ਬਾਲਪਨ ਦੀਆਂ ਹਦਾਂ ਟੱਪ ਕੇ ਜਵਾਨੀ ਦੀ ਵਾਦੀ ਵਿਚ ਕਦਮ ਰਖਿਆ ਤਾਂ ਬਾਦਸ਼ਾਹ ਨੇ ਉਸ ਦੇ ਵਿਆਹ ਦਾ ਫਿਕਰ ਹੋਇਆ। ਬਾਦਸ਼ਾਹ ਨੇ ਬੁਖਾਰਾ ਦੇ ਨੌਜਵਾਨ ਸ਼ਾਹਜ਼ਾਦੇ ਨਾਲ ਉਸ ਦੀ ਮੰਗਣੀ ਕਰ ਦਿਤੀ। ਸਾਰੇ ਦਰਬਾਰੀਆਂ ਤੇ ਸਬੰਧੀਆ ਨੇ ਵਿਆਹ ਕਸ਼ਮੀਰ ਵਿਚ ਹੀ ਕਰਣ ਲਈ ਜੋਰ ਦਿਤਾ। ਬਾਦਸ਼ਾਹ ਨੇ ਵੀ ਇਹ ਤਜਵੀਜ਼ ਪ੍ਰਵਾਨ ਕਰ ਲਈ।
ਕਸ਼ਮੀਰ ਯਾਤਰਾ ਲਈ ਸ਼ੁਭ ਮਹੂਰਤ ਵੇਖਿਆ ਗਿਆ। ਲਾਲਾ ਰੁਖ ਦੀ ਮਾਂ ਤੇ ਸਖੀ ਸਹੇਲੀਆਂ ਹੋਰ ਸਨੇਹੀਆਂ ਨੇ ਰੋ ਰੋ ਕੇ ਉਸ ਨੂੰ ਵਿਦਾ ਕੀਤਾ। ਲਾਲਾਰੁਖ ਦੇ ਤੁਰਨ ਸਮੇ ਔਰੰਗਜੇਬ
-੬੮-