ਪੰਨਾ:ਪੰਜਾਬੀ ਜਨਮਸਾਖੀ - 1926.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

11 ਪਦ, ‘ਭੀ’ ਆਵੇ। ਹਾਫ਼ਜ਼ਾਬਾਦੀ ਨੁਸਖਾ ਇਸ ਗੱਲ ਦੀ ਪ੍ਰੋਢਤਾ ਕਰਦਾ ਹੈ, ਕਿਉਂਕਿ ਉਸ ਵਿਚ ਏਥੇ ‘ਭੀ’ ਪਦ ਹੈ, ਤੇ ਪਾਠ ਹੈ- ‘ਜੋ ਇਹ ਬੀ ਬਚਨ ਕਰਹਿ।’ (ਹ) ਸਾਖੀ ਨੰ: ੪੫ ਵਿਚ ਗੁਰੂ ਬਾਬੇ ਨੇ ‘ਸਉ ਉਲ੍ਹਾਮੇ ਦਿਨੈ’ ਕੇ ਵਾਲਾ ਸਲੋਕ ਦੇ ਕੇ ਬਹਾਵਦੀ ਨੂੰ ਆਖਿਆ ‘ਕਰਮ ਕਰੰਗ ਹੈ, ਓਥੇ ਹੰਸ ਦਾ ‘ਮ’ ਨਾਹੀਂ ਹੈ।’ ਇਸ ਵਿਚ ਸਪਸ਼ਟ ਹੈ ਕਿ ‘ਮਮਾ’ ਇਕੱਲਾ ਕੋਈ ਅਰਥ ਨਹੀਂ ਏਥੇ ਦੇਂਦਾ, ਸ਼ੁੱਧ ਪਾਠ ਚਾਹੀਦਾ ਹੈ ‘ਕੰਮ’। ਐਉਂ –ਓਥੈ ਹੰਸ ਦਾ ਕੰਮ ਨਾਹੀਂ। ਹੁਣ ਇਹ ‘ਕੰ’ ਦਾ ਰਹਿ ਜਾਣਾ ਦੱਸਦਾ ਹੈ ਕਿ ਇਹ ਉਤਾਰੇ ਵਿਚ ਝੁੱਲ ਪਈ ਹੈ। ਹਾਫ਼ਿਜ਼ਾਬਾਦੀ ਨੁਸਖੇ ਵਿਚ ਸਲੋਕ ਤੋਂ ਮਗਰੋਂ ਐਤਨੀ ਇਬਾਰਤ ਹੈ ਹੀ ਨਹੀਂ ‘ਤਬ ਬਾਬਾ ਬੋਲਿਆ ਆਖਿਓਸੁ' ਮਖਦੂਮ ਬਹਾਵਦੀ ਕਰਮ ਕਰੰਗ ਹੈ ਓਥੇ ਹੰਸ ਦਾ ‘ਮ' ਨਾਹੀ ਹੈ ਜੋ ਓਥੇ ਬਹਿਨ'। ਇਹ ਸਾਰੀ ਇਬਾਰਤ ਯਾ ਤਾਂ ਅਸਲੀ ਨੁਸਖੇ ਵਿਚ ਹੈ ਹੀ ਨਹੀਂ ਸੀ, ਵਲੈਤ ਵਾਲੀ ਦੇ ਉਤਾਰਾ ਕਰਨ ਵਾਲੇ ਨੇ ਸਲੋਕ ਦੇ ਅਰਥ ਆਪ ਪਾਏ ਹੋਣਗੇ, ਜੋ ਹੈਸੀ ਤਾਂ ਹਾਫ਼ਿਜ਼ਾਬਾਦੀ ਨੁਸਖੇ ਵਾਲੇ ਤੋਂ ਰਹਿ ਗਈ ਹੈ। ਸਿੱਟਾ ਇਹ ਹੈ ਕਿ ਇਸ ਵਲੈਤ ਵਾਲੀ ਸਾਖੀ ਤੋਂ ਪਹਿਲਾਂ ਕੋਈ ਹੋਰ ਕਿ ਜਨਮ ਸਾਖੀ ਸੀ, ਚਾਹੇ ਉਹ ਬਿਲਕੁਲ ਵਿਲੱਖਣ ਚੀਜ਼ ਸੀ, ਚਾਹੋ ਇਨ੍ਹਾਂ ਵਲੈਤ ਪਹੁੰਚੀ ਤੇ ਹਾਫ਼ਜ਼ਾਬਾਦ ਵਾਲੀ-ਦੁਇ ਕਿਸੇ ਹੋਰ ਦਾ ਉਤਾਰਾ ਹਨ, ਜੋ ਅਜੇ ਤਕ ਹੱਥ ਨਹੀਂ ਆਇਆ ਤੇ ਇਹ ਉਤਾਰੇ ਉਸ ਅਸਲ ਨਾਲੋਂ ਫਰਕ ਕਰ ਗਏ ਹੋਏ ਜਾਪਦੇ ਹਨ।