ਪੰਨਾ:ਪੰਜਾਬੀ ਜਨਮਸਾਖੀ - 1926.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

16

ਕਰਮੁ ਹੋਆ ਤਿਨ ਨਾਮੁ ਲਇਆ।।੩੦।। ਲਲੇ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ।। ਖਾਣਾ ਪੀਣਾ ਸਮ ਕਰਿ ਸੁਹਣਾ ਭਾਣੈ ਤਾਕੈ ਹੁਕਮੁ ਪਇਆ।।੩੧।। ਵਵੈ ਵਾਸਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ।। ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ।।੩੨।। ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ।। ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਨ ਕੀਆ।।੩੩।। ਹਾਹੈ ਹੋਰੁ ਨ ਕੋਈ ਦਾਤਾ ਜੀ ਉਪਾਇ ਜਿਨਿ ਰਿਜਕੁ ਦੀਆ।। ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ।। ੩੪।। ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ।। ਕਰੇ ਕਰਾਏ ਸਭੁ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ।।੩੫।।੧।।

ਤਬ ਗੁਰੂ ਨਾਨਕ ਜੀ ਇਕ ਦਿਨ ਪੜ੍ਹਿਆ ਅਗਲੇ ਦਿਨ ਚੁਪ ਕਰ ਰਹਿਆ।। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ: ‘ਨਾਨਕ ! ਤੂੰ ਪੜ੍ਹਦਾ ਕਿਉਂ ਨਹੀਂ ? ‘ਤਬ ਗੁਰੂ ਨਾਨਕ ਕਹਿਆ: ‘ਪਾਂਧਾ ! ਤੂੰ ਕੁਛ ਪੜ੍ਹਿਆ ਹੈਂ ਜੋ ਮੇਰੇ ਤਾਈ ਪੜ੍ਹਉਂਦਾ ਹੈ ?' ਤਬ ਪਾਂਧੇ ਕਹਿਆ, ‘ਮੈਂ ਸਭੋ ਕਿਛੁ ਪੜ੍ਹਿਆ ਹਾਂ ਜੋ ਕਿਛ ਹੈ, ਬੇਦ ਸ਼ਾਸਤ੍ਰ ਪੜ੍ਹਿਆ ਹਾਂ, ਜਮਾ, ਖਰਚ ਰੋਜ਼ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜ੍ਹਿਆ ਹਾਂ'। ਤਬ ਬਾਬੇ ਕਹਿਆ: ‘ਪਾਂਧਾ ! ਇਨੀਂ ਪੜ੍ਹੇ ਗਲ ਫਾਹੇ ਪਾਉਂਦੇ ਹੈਨ, ਇਹ ਜੇ ਪੜ੍ਹਨਾ ਹੈ ਸਭ ਬਾਦ ਹੈਂ। ਤਬ ਗੁਰੂ ਨਾਨਕ ਇਹ ਸਬਦ ਉਠਾਇਆ, ਸਿਰੀ ਰਾਗੁ ਵਿਚ ਮਹਲੁ ੧


ਵਲੈਤ ਵਾਲੇ ਨੁਸਖੇ ਵਿਚ ਇਥੋਂ ਅਗੇ ਦੋ ਪੱਤਰੇ ਹਨ ਨਹੀਂ, ਜੋ ਇਬਾਰਤ ਅਗੇ ‘ਉਪਾਇ ਤੇ ਨੀਸਾਣੁ।।੧।। ਰਹਾਉ।। ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਲੀਤੀ ਗਈ ਹੈ ਜੋ ਹਾਫ਼ਜ਼ਾਬਾਦ ਵਾਲੀ ਦਾ ਉਤਾਰਾ ਹੈ।