ਪੰਨਾ:ਪੰਜਾਬੀ ਜਨਮਸਾਖੀ - 1926.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

5 ਇਸ ਸਾਖੀ ਦੇ ਫਿਕਰ ਅਤੇ ਸਤਰਾਂ ਮਿਲਦੀਆਂ ਹਨ, ਅਰ ਉਤ੍ਰਾ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ, ਸੌ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ, ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸ ਦਾ ਬੀ ਮੂਲ ਹੋਵੇ, ਇਹ ਗਲ ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀਸੀ ਜੋ ਮਿਲਦੀ ਨਹੀਂ- ਤਾਂ ਦੋਹਾਂ ਨੂੰ ਵਿਗਾੜ ਕੇ ਹਿੰਦਾਲੀਆਂ ਨੇ ਆਪਣਾ ਮਤਲਬ ਸਾਧਣ ਲਈ, ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਆਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ ਜਾਂਦੀ ਹੈ। ਇਸ ਜਨਮ ਸਾਖੀ ਦੀ ਜੋ ਆਪ ਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰਤੀ ਇਸ ਤਰ੍ਹਾਂ ਹੋਈ ਕਿ ਕਾਲਬਕ ਨਾਮੇ ਇਕ ਅੰਗ੍ਰੇਜ਼ ਨੂੰ ਇਸ ਦਾ ਇਕ ਪੁਰਾਤਨ ਨੁਸਖਾ ਹਥ ਆਇਆ, ਉਸ ਨੇ ਇਹ ‘ਈਸਟ ਇੰਡੀਆ ਕੰਪਨੀ' ਨੂੰ ਦਿੱਤਾ, ਜਿਨ੍ਹਾਂ ਨੇ ਇਸ ਨੂੰ ‘ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰਖਿਆ। ਸਨ ੧੮੮੩ ਈ: ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ ਲਫਟੰਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ ਇੰਡੀਆ ਆਫਿਸ ਤੋਂ ਮੰਗਵਾ ਦਿਤੀ ਜਾਵੇ। ਸੋ ‘ਮਿਸਟਰ ਰਾਸ’ ਲਾਇਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਰਿਤਸਰ ਵਿਚ ਪੜਤਾਲ ਹੋ ਸਕੇ । ੧ ਦੇ ਲਫਟੰਟ ਗਵਰਨਰ ਜਨਰਲ ਪਾਸ ਸਿੱਖਾਂ ਵਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸਾਖਾਂ ਦੀ ਸਰਕਾਰੀ ਤੌਰ ਦੇਖੋ ਦੀਬਾਚਾ, ਜਨਮ ਸਾਖੀ ਫੋਟੋ ਹੋਈ ਹੋਈ ਦਾ, ੧੮੮੫ ਈ: