ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯ )

ਅਤੇ ਜਦ ਕੋਈ ਜੰਤੂ ਕਿਸੇ ਨਦੀ ਯਾ ਤਾਲ ਪੁਰ ਪਾਣੀ ਪੀਣ ਜਾਂਦਾ ਹੈ, ਤਾਂ ਇਕ ਛਲਾਂਗ ਮਾਰਦਾ ਹੈ, ਅਤੇ ਅਣਭੋਲ ਹੀ ਆ ਦੱਬਦਾ ਹੈ। ਕਦੇ ਅਜੇਹਾ ਬੀ ਹੁੰਦਾ ਹੈ ਕਿ ਸ਼ੀਂਹ ਜੰਗਲੀ ਸੂਰ ਪੁਰ ਪਿਆ, ਅਤੇ ਉਸ ਨੂੰ ਆਪਣਿਆਂ ਲੰਮਿਆਂ ਲੰਮਿਆਂ ਤ੍ਰਿੱਖਿਆਂ ਦੰਦਾਂ ਨਾਲ ਜੋ ਬਾਹਰ ਨਿਕਲੇ ਹੋਏ ਹੁੰਦੇ ਹਨ, ਉਸਨੂੰ ਚੀਰ ਸਿੱਟਿਆ ਹੈ। ਸ਼ੀਂਹ ਜਦ ਚੌਖੁਰਾਂ ਦੇ ਵੱਗ ਪੁਰ ਪੈਂਦਾ ਹੈ,ਤਾਂ ਕਿਸੇ ਵੇਲੇ ਓਹ ਇਸ ਦੇ ਵੱਸ ਵਿੱਚ ਨਹੀਂ ਆਉਂਦੇ, ਸਗੋਂ ਸਾਮ੍ਹਣਾ ਕਰਕੇ ਮਾਰ ਹਟਾਉਂਦੇ ਹਨ। ਪੋਥੀਆਂ ਵਿਖੇ ਲਿਖਿਆ ਹੈ,ਕਿ ਇਕਵਾਰ ਮਹੀਆਂ ਦਾ ਵੱਗ ਚਰ ਰਿਹਾ ਸਾ, ਅਤੇ ਇਕ ਪਾਲੀਆਂ ਦਾ ਮੁੰਡਾ ਉਨ੍ਹਾਂ ਦੇ ਨਾਲ ਸਾ, ਸ਼ੀਂਹ ਨੇ ਮੁੰਡੇ ਨੂੰ ਆ ਫੜਿਆ, ਸਾਰੀਆਂ ਮਹੀਆਂ ਸ਼ੀਂਹ ਪਰ ਟੁੱਟ ਪਈਆਂ ਅਤੇ ਮੁੰਡੇ ਨੂੰ ਛੁਡਾ ਲਿਆ।ਇਕਵਾਰ ਕਿਸੇ ਸ਼ੀਂਹ ਨੇ ਬਹੁਤਿਆਂ ਦਿਨਾਂ ਤਕ ਕੁਝ ਨਹੀਂ ਖਾਧਾ ਸਾ, ਬਹੁਤ ਲਿੱਸਾ ਹੋ ਗਿਆ ਸਾ, ਇੱਕ ਸ਼ਿਕਾਰੀ ਨੇ ਉਸ ਦਾ ਸ਼ਿਕਾਰ ਕੀਤਾ,ਦੇਖੇ ਤਾਂ ਇੱਕ ਸੇਹ ਦਾ ਤੱਕੁਲਾ ਉਸਦੇ ਸੰਘ ਵਿਖੇ ਚੁੱਭਿਆ ਹੋਇਆ ਹੈ, ਕਿਤੇ ਸੇਹ ਨੂੰ ਫੜਿਆ ਹੋਇਗਾ,ਤੱਕੁਲਾ ਸੰਘ ਵਿਖੇ ਚੁੱਭ ਗਿਆ, ਇੱਸੇ ਲਈ ਉਸ ਕੋਲੋਂ ਕੁਝ ਨਿਗਲਿਆ ਨਹੀਂ ਜਾਂਦਾ ਸਾ।