ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫੩ )

ਕਾਲ ਕਲਿੱਚੀ।

ਇਹ ਨਿੱਕਾ ਜੇਹਾ ਜਨੌਰ ਹੈ, ਪਰ ਭਾਰਾ ਲੜਾਕਾ ਹੈ, ਵੇਖਣ ਨੂੰ ਤਾਂ ਕੁਝ ਬਿੱਤ ਨਹੀਂ ਪਰ ਮਨ ਐਂਨਾ ਰੱਖਦਾ ਹੈ ਕਿ ਕਾਵਾਂ, ਸ਼ਿਕਰਿਆਂ ਅਤੇ ਇੱਲਾਂ ਪੁਰ ਬੀ ਪੈਣੋ ਨਹੀਂ ਡਰਦਾ। ਸਿਰ ਤੋਂ ਪੂਛ ਤਕ ਇਕ ਫੁੱਟ ਦੇ ਲਗਭਗ ਹੇ, ਅਤੇ ਭੜਕਦਾਰ ਕਾਲੇ ਭੌਰੇ ਵਾਕਰ ਪਰ, ਗਲ ਪੁਰ ਇੱਕ ਨਿੱਕਾ ਜੇਹਾ ਚਿੱਟਾ ਦਾਗ, ਲੰਮੀ ਪੂਛ ਸਿਰੇ ਪੁਰੋਂ ਚੀਰਵੀਂ ਜਿੱਕੁਰ ਕੈਂਚੀ ਦਾ ਖੁਲ੍ਹਾ ਹੋਇਆ ਮੂੰਹ। ਛੋਟੇ ੨ ਤ੍ਰਿੱਖੇ ਪੰਜੇ। ਚੁੰਝ ਨਿਰਵੈਰ ਪਈ ਕਹਿੰਦੀ ਹੈ ਕਿ ਇਹ ਜਨੌਰ ਦੰਦਦਾਰ ਚੁੰਝ ਵਾਲਿਆਂ ਪੰਖੇਰੂਆਂ ਵਿੱਚੋਂ ਹੈ॥
ਇਹ ਨਿੱਕਾ ਜਿਹਾ ਪੰਛੀ ਸਾਰੇ ਹਿੰਦੁਸਤਾਨ ਵਿਖੇ ਹੁੰਦਾ ਹੈ, ਹਾਂ ਜਿੱਥੇ ਸੰਘਣ ਬਣ ਹੋਣ ਉੱਥੇ ਨਹੀਂ ਹੁੰਦਾ। ਇਸਦਾ ਸੁਭਾਓ ਹੈ, ਬਿਰਛ ਦੀ ਕਿਸੀ ਕੋਹਨੀ[1] ਡਾਲ ਪੁਰ ਯਾ ਕਿਸੇ ਘਰ ਯਾ ਕੰਧ ਪੁਰ ਬਹਿੰਦਾ ਹੈ, ਜਿੱਥੋਂ ਚਹੁੰਆਂ ਪਾਸਿਆਂ ਦਾ ਤਮਾਸ਼ਾ ਵੇਖੇ, ਅਤੇ ਅਪਣੇ ਸ਼ਿਕਾਰ ਉੱਪਰ ਧ੍ਯਾਨ ਰੱਖੇ। ਗਾਈਆਂ


  1. ਲੁੰਡ ਮੁੰਡ।