ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੪ )

ਖਿਆਲ ਹਟ ਜਾਂਦਾ ਹੈ ਅਤੇ ਜਰੂਰ ਅਵੇਰ ਹੋ ਜਾਂਦੀ ਹੈ। ਜੇਹੜੀਆਂ ਤੁਹਾਡੇ ਨਾਲ ਪੜ੍ਹਣ ਵਾਲੀਆਂ ਤੁਹਾਡੇ ਮਹੱਲੇ ਵਿੱਚ ਹੀ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਸੱਦ ਲਓ ਕਿ ਚਲੋ ਭੈਣੋ ਸਕੂਲ ਚੱਲੀਏ। ਸਾਰੀਆਂ ਮਿਲ ਕੇ ਪੜ੍ਹਨ ਜਾਓ। ਪਰ ਰਾਹ ਵਿੱਚ ਰੌਲਾ ਪਾਦੇ ਜਾਂਣਾ ਚੰਗਾ ਨਹੀਂ, ਸਗੋਂ ਚੁਪ ਚੁਪਤੀਆਂ ਲਗੀਆਂ ਜਾਓ॥
ਸਕੂਲ ਦੀ ਘੰਟੀ ਵੱਜਣ ਥੋਂ ਦੋ ਚਾਰ ਮਿੰਟ ਅੱਗੋਂ ਹੀ ਅੱਪੜ ਜਾਓ। ਗੋੱਲੀਆਂ ਕੁੜੀਆਂ ਬਹੁਤ ਦਿਨ ਚੜ੍ਹੇ ਤਕ ਸੁੱਤੀਆਂ ਰਹਿੰਦੀਆਂ ਹਨ। ਜਾਂ ਸਕੂਲ ਦਾ ਵੇਲਾ ਆਉਂਦਾ ਹੈ ਤਾਂ ਕਾਹਲੀ ਕਰਦੀਆਂ ਹਨ ਅਤੇ ਸਕੂਲੋਂ ਅਵੇਰ ਹੋ ਜਾਂਦੀ ਹੈ॥

ਦੋਹਰਾ॥

ਨੇਮ ਨਾਲ ਜਾਓ ਸਦਾਵੇਲੇ ਸਿਰ ਅਸਕੂਲ।
ਰਸਤੇ ਦੇ ਵਿੱਚ ਟੁਰਦਿਆਂਰੌਲਾ ਪਾਓ ਨ ਮੂਲ॥

( ੨੩ ) ਬੱਦਲ॥

ਬੀਬੀਓ, ਉੱਤੇ ਨੂੰ ਧਿਆਨ ਕਰਕੇ ਵੇਖੋ। ਰਾਤੀ ਤਾਰੇ ਦਿਸਦੇ ਹਨ। ਦਿਨੇ ਅਕਾਸ਼ ਇੱਕੋ ਜਿਹਾ ਸਾਫ਼ ਅਤੇ ਨੀਲਾ ਦਿਸਦਾ ਹੈ। ਭਲਾ ਦੱਸੋ ਤਾਂ ਸਦਾ ਅਕਾਸ਼ ਇਹੋ ਜਿਹਾ ਹੁੰਦਾ ਹੈ? ਨਹੀਂ। ਕਦੀ ਕਦੀ ਬੱਦਲਾਂ