ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ )

ਨਾਲ ਬਣਦੇ ਹਨ। ਮੰਜੀਆਂ ਪੀੜ੍ਹੀਆਂ ਚੌਕੀਆਂ ਕੁਰਸੀਆਂ ਮੇਜਾਂ ਆਦਿਕ ਸਭ ਤੇਰੇ ਹੀ ਹੱਥ ਦੀ ਬਰਕਤ ਨਾਲ ਬਣਦੀਆਂ ਹਨ। ਸੱਚ ਪੁੱਛੋ ਤਾਂ ਸਾਡੀ ਸਾਰੀ ਉਮਰਾ ਬਹੁਤ ਸਾਰੇ ਸੁਖਾਂ ਦਾ ਕਾਰਨ ਨਿਰਾ ਤੂੰ ਹੀ ਹੈ। ਇਸ ਕਰਕੇ ਸਾਨੂੰ ਤੇਰਾ ਧੰਨਵਾਦ ਕਰਣਾ ਚਾਹੀਦਾ ਹੈ॥

( ੫੬) ਆਜੜੀ ਅਤੇ ਬਘਿਆੜ ਦੀ ਕਹਾਣੀ॥

ਇੱਕ ਆਜੜੀ ਆਪਣੇ ਪਿੰਡ ਦੇ ਮੁੱਢ ਇੱਜੜ ਨੂੰ ਚਰਾਉਂਦਾ ਚਰਾਉਂਦਾ ਕਦੀ ਕਦੀ ਛਲ ਨਾਲ ਅਉਂ ਬੋਲ ਉਠਦਾ ਹੁੰਦਾ ਸੀ। ਬਘਿਆੜ ਓਇ! ਆਈਂ ਓਇ! ਬਘਿਆੜ ਆ ਪਿਆ ਓਇ!

ਦੋ ਤਿੰਨ ਵਾਰ ਤਾਂ ਇਹ ਛਲ ਪੂਰਾ ਹੋ ਗਿਆ, ਜੋ ਸੁਣਦਿਆਂ ਸਾਰ ਸਾਰੇ ਪਿੰਡ ਵਾਲੇ ਲੋਕ ਤਿਸ ਦੀ ਸਹਾਇਤਾ ਨੂੰ ਨੱਠ ਆਏ ਪਰ ਓੜਕ ਨੂੰ ਉਨ੍ਹਾਂ ਨਾਲ ਹਾਸੀ ਹੋਈ। ਕਿਉਂਕਿ ਜਦ ਨੇੜੇ ਆਕੇ ਡਿੱਠਾ ਤਾਂ ਬਘਿਆੜ ਦਾ ਕੋਈ ਨਾਉ ਬੀ ਨਾਂ ਸੀ, ਅਰ ਜਾਂਣਿਆਂ ਜੇ ਇਹ ਮੁੰਡਾ ਨਿਰਾ ਝੂਠ ਬੋਲ ਕੇ ਠਗਾਉਂਦਾ ਹੀ ਸੀ॥

ਇੱਕ ਵਾਰੀ ਰੱਬ ਦੀ ਨੇਤ ਨਾਲ ਸੱਚ ਮੁੱਚ ਬਘਿਆੜ ਆ ਨਿਕਲਿਆ, ਤਦ ਉਸ ਆਜੜੀ ਮੁੰਡੇ ਨੇ ਵੱਡੀ ਡੰਡ ਪਾਈ, ਪਰ ਉਹਦੇ ਭਰਾ ਭਾਈਆਂ ਨੇ ਇਹੋ