ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੮੬ )

ਧੀ ਨੂੰ ਕੰਮ ਦੇ ਕੇ ਬਹਾਏ। ਇੱਕ ਵੇਰੀ ਧੀ ਸਣੇ ਪੇਕੇ ਆਈ ਹੋਈ ਸੀ। ਕੇਰਾਂ ਵੀਰੋ ਨੂੰ ਇੱਕ ਵਗੀ ਵਗਾਈ ਚਰਖੀ ਅਰ ਪੱਛੀ ਵਿੱਚ ਪੂਣੀ ਦੇਕੇ ਆਖਿਆ ਲੈ ਧੀ ਕੱਤ। ਉਸਨੂੰ ਤੇ ਚਾ ਚੜ੍ਹ ਗਿਆ। ਮਾਰੇ ਚਾ ਦੇ ਵੀਰੋ ਨੇ ਪੂਣੀ ਫੜ ਕੇ ਦੱਬਕੇ ਚਰਖਾਂ ਭਵਾਇਆ। ਸਾਰੀ ਪੂਣੀ ਦੀ ਇੱਕੋ ਤੰਦ ਕੱਢ ਕੇ ਚਿਰੜ ਛੱਡੀ॥

ਮਾਂ- ਕਾਹਲੀ ਨਾਂ ਪਉ, ‘ਕਾਹਲੀ ਅੱਗੇ ਟੋਏ,’ ‘ਸਹਿਜ ਪੱਕੇ ਸੋ ਮੀਠਾ ਹੋਏ’। ਆ ਮੈਂ ਤੈਨੂੰ ਆਪਣੇ ਸਾਮ੍ਹਣੇ ਪੀਹੜੀ ਤੇ ਬਠਾਲ ਕੇ ਜਾਚ ਦੱਸਦੀ ਹਾਂ। ਹੁਣ ਮਾਂ ਵੀਰੋ ਦੇ ਖੱਬੇ ਹੱਥ ਪੂਣੀ ਅਰ ਸੱਜੇ ਹੱਥ ਹੱਥਾ ਫੜਾਕੇ, ਤੇ ਆਪ ਉਸਦੇ ਦੁਹਾਂ ਹੱਥਾਂ ਨੂੰ ਫੜ ਕੇ, ਖੱਬੇ ਹੱਥ ਨਾਲ ਤੰਦ ਕੱਢਣ ਅਰ ਸਜੇ ਹੱਥ ਨਾਲ ਹੱਥਾ ਫੇਰਣ ਲੱਗੀ। ਕੋਈ ਅੱਧੀ ਕੁ ਪੂਣੀ ਇਸ ਤਰ੍ਹਾਂ ਕਤਾਈ। ਫੇਰ ਮਾਂ ਨੇ ਆਪਣਾ ਹੱਥੇ ਵਾਲਾ ਹੱਥ ਹੌਲੀ ਖਿਸਕਾਇਆ, ਮੁੜ ਦੋ ਚਾਰ ਤੰਦਾਂ ਕੱਢਣ ਦੇ ਮਗਰੋਂ ਖੱਬਾ ਹੱਥ ਵੀ ਹਟਾ ਲਿਆ ਹੁਣ ਵੀਰੋ ਆਪੇ ਤੰਦ ਕੱਢਣ ਅਰ ਹੱਥਾ ਭਵਾਣ ਲੱਗ ਪਈ।ਕੋਈ ਦੌਕ ਪੂਣੀਆਂ ਕੱਤੀਆਂ ਪਰ ਤੰਦ ਕੱਚੀ ਨਿਕਲਦੀ ਵੇਖਰੇ ਮਾਂ ਬੋਲੀ॥
ਮਾਂ-ਧੀਆਂ, ਭੈਨੂੰ ਅਜੇ ਪੂਣੀ ਫੜਨ ਦੀ ਜਾਚ ਨਹੀਂ ਆਈ,ਅੰਗੂਠਾ ਅਰ ਨਾਲਦੀ ਉਂਗਲ ਪੂਣੀਦੇ। ਉੱਤੇ,ਵਿਚਕਾਰਲੀ ਤੇ ਉਸਦੇ ਨਾਲਦੀ ਉੱਗਲ