ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਦੀ ਗੱਲ ਹੈ ਕਿ ਇੱਕ ਬੱਚਾ ਸ਼ਿਕਾਰੀਆਂ ਥੋਂ ਡਰਕੇ ਕੰਢੇ ਵੱਲ ਨੱਠਾ, ਮਾਂ ਹਿਕੇ ਤਾਂ ਸਮੁੰਦ੍ਰ ਵਲ ਆਪਣੀ ਜਾਨ ਬਚਾਕੇ ਨੱਠੀ , ਜਾਂਦੀ ਸੀ, ਹਿਕੇ ਬੱਚੇ ਨੂੰ ਨਾਲ ਨਾ ਵੇਖਕੇ ਆਪ ਬੀ ਕੰਢੇ ਵਲ ਆਈ, ਅਰ ਉਸ ਦੇ ਬਚਾਉ ਦਾ ਜਤਨ ਕਰਦੀ ਹੋਈ ਆਪ ਬੀ ਮਾਰੀ ਗਈ, ਕਈ ਨਿਰਦਈ ਲੋਕ ਜੋ ਇਸ ਮਾਂ ਦੇ ਹਿਤ ਨੂੰ ਜਾਣਦੇ ਹਨ, ਪਹਲੇ ਬੱਚੇ ਦਾ ਹੀ ਖੂਨ ਕਰਦੇ ਹਨ, ਮਾਂ ਉਸਨੂੰ ਛਡ ਕੇ ਨਹੀਂ ਜਾਂਦੀ, ਇਸ ਲਈ ਉਹ ਥੀ ਮਾਰੀ ਜਾਂਦੀ ਹੈ॥

ਵ੍ਹੇਲ ਦਾ ਸ਼ਿਕਾਰ ਵਡੀ ਜਾਨ ਹੀਲਣ ਦਾ ਕੰਮ ਹੈ, ਕਈ ਵਾਰੀ ਵੇਲ ਦੀ ਪੂਛ ਨਾਲ ਹੀ ਬੇੜੀਆਂ ਟੋਟੇ ੨ ਹੋ ਜਾਂਦੀਆਂ ਹਨ, ਅਰ ਸਾਰੇ ਮਲਾਹ ਸਮੁੰਦਰ ਦੀ ਭੇਟ ਹੁੰਦੇ ਹਨ, ਕਈ ਵਾਰੀ ਕੁਹੀਰ ਵਿੱਚ ਕੁਝ ਨਹੀਂ ਦਿੱਸਦਾ, ਬੇੜੀਆਂ ਵਿਛੜ ਜਾਂਦੀਆਂ ਹਨ, ਅਰ ਫੇਰ ਉਨ੍ਹਾਂ ਦਾ ਪਤਾ ਨਹੀਂ ਲਗਦਾ, ਕਦੀ ੨ ਜਹਾਜ ਦੇ ਦੁਆਲੇ ਬਰਫ ਜੰਮ ਜਾਂਦੀ ਹੈ, ਅਰ ਕਈ ਮਹੀਨੇ ਉਥੇ ਫਸੇ ਰੰਹਦੇ ਹਨ, ਇਸ ਲਈ ਭੁੱਖ ਤੇ ਠੰਡ ਨਾਲ ਹੀ ਮਰ ਜਾਂਦੇ ਹਨ, ਪਰ ਢਿੱਡ ਵਡਾ ਪਾਪੀ ਹੈ, ਇਸ ਲਈ ਆਦਮੀ ਜਾਨ ਤਲੀ ਪੁਰ ਧਰਦਾ ਹੈ, ਅਰ ਰੋਟੀ ਕਮਾਉਂਦਾ ਹੈ, ਪਰ ਚੇਤੇ ਰਖੋ ਕਿ ਇੱਕ ਵੇਲ ਵਿੱਚੋਂ ਬਾਰਾਂ ਤੇਰਾਂ ਹਜਾਰ ਰੁਪੈ ਦਾ ਮਾਲ ਨਿੱਕਲਦਾ ਹੈ॥