ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮)

ਰੱਖ ਵਿਚ ਵਰਣਨ ਕਰਨ ਦੇ ਜੋਗ ਇੱਕ ਹੋਰ ਹੈ ਬੀ ਹੁੰਦਾ ਹੈ, ਉਸ ਨੂੰ ਮੱਦਾਰ ਬੋਲਦੇ ਹਨ, ਇਹ ਇਸ ਤਰ੍ਹਾਂ ਦੇ ਬ੍ਰਿਛਾਂ ਵਿਚੋਂ ਹੈ ਕਿ ਜਿਨਾਂ ਦੀਆਂ ਬਾਜੀਆਂ ਭਾਤਾਂ ਵਿੱਚ ਰਬੜ ਬਨਦਾ ਹੈ, ਇਸ ਬ੍ਰਿਛ ਦੇ ਟਾਹਣ ਨੂੰ ਵਡੋ ਤਾਂ ਉਸ ਵਿਚੋਂ ਦੁੱਧ ਨਿਕਲਦਾ ਹੈ, ਕੰਹਦੇ ਹਨ ਕਿ ਜੜ੍ਹ ਤੇ ਦੁਧ ਦੋਵੇਂ ਦਵਾਰ ਦੇ ਕੰਮ ਆਉਂਦੇ ਹਨ, ਦੱਖਣ ਵਿਚ ਇਸ ਦੇ ਦੁਧ ਨੂੰ ਕਾਹੜਾ ਕੇ ਇਕ ਤਰ੍ਹਾਂ ਦਾ ਰਬੜ ਬਨਾਉਂਦੇ ਹਨ, ਜਿਸ ਨੂੰ ਅੰਗ੍ਰੇਜੀ ਵਿਚ ਗਟਾ ਪਰਕਾ ਬੋਲਦੇ ਹਨ, ਇਹ ਮੂਲਿਆਂਦੀ ਤਰਾਂ ਜੰਗਲ ਵਿਚ ਬਹੁਤ ਹੁੰਦਾ ਹੈ, ਪਰ ਕੋਝਾ ਨਹੀਂ ਹੁੰਦਾ, ਇਸਦੇ ਵਡੇ ੨ ਚਿੱਟੀ ਭੈ ਮਾਰਦੇ ਸਾਵੇ ਪੜ੍ਹ ਅਚਰਜ ਮਲੂਮ ਹੁੰਦੇ ਹਨ ,ਧਿਆਨ ਨਾਲ ਵੇਖੋ ਤਾਂ ਇਸ ਦੇ ਫੁਲ ਬੀ ਸੁੰਦਰ ਹਨ, ਨਿਕੇ ੨ ਚਿੱਟੇ ਤੇ ਊਦੇ ੨ ਫੁੱਲਾਂ ਦਾ ਗੁਛਾ ਅਜਿਹਾ ਦਿਸਦਾ ਹੈ ਜਿਹੇ ਘੁੰਗਰੂ ਲਮਕਦੇ ਹਨ, ਹਰ ਫੁੱਲ ਪੰਜਾਂ ਖੰਬੜੀਆਂ ਦਾ ਸੁੰਦਰ ਪਿਆਲਾ ਹੁੰਦਾ ਹੈ, ਫੁੱਲ ਦੇ ਪਿਛੋਂ ਇਕ ਵਡਾ ਸਾਵਾ ਡੋਡਾ ਲਗਦਾ ਹੈ, ਇਸ ਵਿਚ ਬਰੀਕ ੨ ਪੀਲੀ ਜਿਹੀ ਰੇਸਮੀ ਰੂੰ ਭਰੀ ਹੁੰਦੀ ਹੈ।

ਇਹ ਰੂੰ ਸਿਰਹਾਣੇ ਭਰਨ ਦੇ ਕੰਮ ਆਉਂਦਾ ਹੈ, ਇੰਗਲਲਤਾਨ ਵਿਚ ਇਸ ਦੇ ਕਪੜੇ ਬਣਾਉਣ ਦਾ ਬੀ ਜਤਨ