ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)

ਲਾਹਕੇ ਉਸ ਪੱਤੀ ਨਾਲ ਮਿਲਾਓ ਜੇ ਇਸ ਦੀ ਜੜ ਦੇ ਕੋਲੋਂ ਦੀ ਨਿੱਕਲਦੀ ਹੈ, ਤਾਂ ਦੇਖੋਗੇ ਕਿ ਏਹ ਦੋਵੇਂ ਭਿੰਨ ੨ ਹਨ, ਸੱਕੜ, ਤਾਰਾਂਵਾਲਾ ਕਰੜਾ ਤੇ ਪੱਕਾ ਹੁੰਦਾ ਹੈ, ਇਸ ਦੀਆਂ ਤਾਰਾਂ ੨ ਕਰ ਲਈਆਂ ਜਾਂਦੀਆਂ ਹਨ, ਤਾਂ ਮੰਜ ਆਖਦੇ ਹਨ, ਮੰਜ ਦਾ ਵਾਣ ਤੇ ਰੱਸੀਆਂ ਬਣਦੀਆਂ ਹਨ, ਜੋ ਮੋਟੇ ਕੰਮਾਂ ਜੋਗ ਹੁੰਦੀਆਂ ਹਨ, ਪਰ ਪੱਤੀ ਕੜਕ ਨੀ ਹੁੰਦੀ ਹੈ, ਨਾ ਇਸ ਦੀ ਰੱਸੀ ਬਣ ਸਕਦੀ ਹੈ, ਨਾ ਵੱਟੀ ਜਾ ਸਕਦੀ ਹੈ॥

ਰੱਖ ਤੇ ਬੰਜਰ ਜ਼ਮੀਨਾਂ ਵਿੱਚ ਬਾਹਲੇ ਹੋਰ ਬੀ ਰਿੱਛ ਬੂਟੇ ਹੁੰਦੇ ਹਨ, ਜੇ ਅਸੀਂ ਇਨ੍ਹਾਂ ਸਭਨਾਂ ਦਾ ਪੂਰਾ ੨ ਵਰਣਨ ਕਰੀਏ ਤਾਂ ਇੱਕ ਵਡਾ ਪੁਸਤਕ ਬਣ ਜਾਵੇ, ਪਰ ਅਸਾਂ ਥੋੜੇ ਜਿਹੇ ਆਪੇ ਉਗਣ ਵਾਲਿਆਂ ਰੁੱਖਾਂ ਦਾ ਵਰਣਨ ਕਰ ਦਿੱਤਾ ਹੈ, ਜੋ ਗੁਣਕਾਰ ਬੀ ਹਨ ਤੇ ਮਿਲਦੇ ਬੀ ਬਹੁਤ ਹਨ, ਇਨ੍ਹਾਂ ਥੋਂ ਹੀ ਤੁਹਾਨੂੰ ਮਲੂਮ ਹੋ ਗਿਆ ਹੋਉ ਕਿ ਅਜਿਹੀਆਂ ਥਾਵਾਂ ਬਹੁਤ ਘਟ ਹਨ ਜਿੱਥੇ ਸੋਚਣ ਵਿਚਾਰਣ ਜਾ ਧਿਆਨ ਦੇਣ ਲਈ ਕੋਈ ਨਾ ਕੋਈ ਗਲ ਨਾ ਮਿਲੇ, ਕਿਧਰੇ ਜਾਓ, ਜੋ ਵਸਤ ਅੱਖਾਂ ਅੱਗੇ ਆਵੇ ਉਸ ਨੂੰ ਧਿਆਨ ਨਾਲ ਦੇਖੋ, ਇਹ ਗੱਲ ਅਨੋਖੀ ਤਾਂ ਜਾਪੁ, ਪਰ ਚੇਤੇ ਰੱਖੋ ਕਿ ਦੁਨੀਆਂ ਵਿੱਚ ਦੇਖਣ ਭਾਲਣ ਦਾ ਢੰਗ ਬੀ ਆਦਮੀ ਨੂੰ ਜਰੂਰ ਸਿਖਨਾ ਚਾਹੀਦਾ ਹੈ,