ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੯)

ਹੁੰਦੀ ਹੈ, ਇਸ ਦਾ ਨਿੱਕਾ ਜਿਹਾ ਰਾਈ ਬਰਾਥਰ ਕਿਣਕਾ ਵਿਛਰ ਕੇ ਇਸ ਪੰਨੇ ਦੇ ਬਰਾਬਰ ਲੰਮਾ ਚੌੜਾ ਹੋ ਜਾਂਦਾ ਹੈ, ਅਰ ਗਹਣੇ ਬਣਾਉਣ ਵਾਲੇ ਘੱਟ ਮੁਲੀਆਂ ਧਾਤਾਂ ਪੁਰ (ਜਿਹਾਕ ਚਾਂਦੀ ਤਾਂਬਾ ਪਿੱਤਲ) ਇਸ ਦਾ ਮੁਲੱਮਾ ਕਰਦੇ ਹਨ, ਸੋਨਾ ਖਿੱਚਿਆਂ ਅਜਿਹਾ ਮਹੀਨ ਬਾਲ ਵਰਗਾ ਹੋ ਜਾਂਦਾ ਹੈ, ਕਿ ਅਸ਼ਰਫ਼ੀ ਦੀ ੧੮ ਮੀਲ ਲੰਮੀ ਤਾਰ ਖਿੱਚੀ ਜਾਂਦੀ ਹੈ, ਇਸ ਦਾ ਸੌਹਣਾ ਪੀਲਾ ਰੰਗ ਕਦੀ ਮਾਤ ਨਹੀਂ ਪੈਂਦਾ, ਸੋਨਾ ਵਡਾ ਨਰਮ ਹੁੰਦਾ ਹੈ ਇਸ ਲਈ ਇਸ ਦਾ ਸਿੱਕਾ ਬਣਾਉਣ ਵੇਲੇ ਇਸ ਵਿੱਚ ਥੋੜੀ ਚਾਂਦੀ ਜਾਂ ਤਾਂਬਾ ਜਰੂਰ ਰਲਾਉਣਾ ਪੈਂਦਾ ਹੈ, ਇਹ ਤਾਲ ਵਿੱਚ ਹੋਰ ਵਰਤਨ ਦੀਆਂ ਧਾਰਾਂ ਕੋਲੋਂ ਭਾਰਾ ਹੁੰਦਾ ਹੈ, ਸਿੱਕੇ ਨਾਲੋਂ ਦੂਣੇ ਦੇ ਲਗ ਭਗ ਭਾਰਾ ਹੁੰਦਾ ਹੈ

ਸੋਨਾ ਇੱਕ ਪ੍ਰਕਾਰ ਦੀਆਂ ਕੁਰੜੀਆਂ ਸ਼ਿਲਾਂ ਥੋਂ ਲਝਦਾ ਹੈ, ਇਨ੍ਹਾਂ ਵਿੱਚ ਬਾਹਲਾ ਲੋਹਾ ਬੀ ਹੁੰਦਾ ਹੈ, ਸੋਨੇ ਦੇ ਬਹੁਧਾ ਨਿੱਕੇ ੨ ਟੋਟੇ ਪਾਏ ਜਾਂਦੇ ਹਨ, ਪਰ ਕਦੀ ੨ ਵਡੇ ੨ ਡਲੇ ਥੀ ਲੱਭੇ ਹਨ, ਇੱਕ ਵਾਰੀ ਦੀ ਗੱਲ ਹੈ ਕਿ ਅਜਿਹਾ ਡਲਾਲਭਾ ਜੋ ਤਾਲ ਵਿੱਚ ਦੋ ਮਣ ਵੀਹ ਸੇਰ ਥੋਂ ਕੁਝ ਭਾਰਾ ਅਰ ਮੁੱਲ ਵਿੱਚ ਲੱਖ ਰੁਪੈ ਦਾ ਸੀ, ਸੋਨਾ ਨਦੀਆਂ ਦੀ ਰੇਤ ਵਿੱਚ ਬੀ