ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੨)

ਹੁਣ ਅਸੀਂ ਦੱਸਾਂਗੇ ਕਿ ਇਕ ਰੁਤ ਵਿਚ ਕਿਉਂ ਬਹੁਤ ਗਰਮੀ ਪੈਂਦੀ ਹੈ, ਅਰ ਦੂਜੇ ਵਿਚ ਕਿਉਂ ਨਹੀਂ ਹੁੰਦੀ, ਤੁਸੀ ਤੀਜੀ ਪੋਥੀ ਵਿਚ ਪੜ ਚੁਕੇ ਹੋ ਕਿ ਸੰਝ ਸਵੇਰੇ ਸੂਰਜ ਦੀਆਂ ਕਿਰਨਾ ਧਰਤੀ ਪੁਰ ਵਿੰਗੀਆਂ ਪੈਂਦੀਆਂ ਹਨ, ਅਰ ਦੁਪਹਰ ਨੂੰ, ਜਦ ਸੂਰਜ ਉੱਚਾ ਚੜ੍ਹ ਜਾਂਦਾ ਹੈ, ਤਾਂ ਸੰਝ ਸਵੇਰ ਨਾਲੋਂ ਇਸਦੀਆਂ ਕਿਰਨਾਂ ਧਰਤੀ ਪੁਰ ਸਿਧੀਆਂ ਪੈਂਦੀਆਂ ਹਨ, ਅਰ ਇਹ ਬੀ ਪੜ ਚੁਕੇ ਹੋ, ਕਿ ਦੁਪਹਿਰ ਦੇ ਵੇਲੇ ਇਸ ਲਈ ਅਰਥਾਤ ਕਿਰਨਾਂ ਦੇ ਸਿਧਿਆਂ ਪੈਣ ਨਾਲ ਗਰਮੀ ਕਿਉਂ ਬਹੁਤ ਪੈਂਦੀ ਹੈ, ਅਰ ਟੇਡੀ ਪੈਣ ਨਾਲ ਕਿਉਂ ਘਟ ਹੁੰਦੀ ਹੈ ਇਸ ਦਾ ਕਾਰਣ ਤੁਹਾਨੂੰ ਅਗਲੀ ਪੋਥੀ ਵਿਚ ਦਸਿਆ ਜਾਵੇਗਾ, ਹੁਣ ਨਿਰਾ ਇਨਾਂ ਜਾਣ ਛਡੋ ਕਿ ਕਿਰਨਾਂ ਦੇ ਸਿੱਧਿਆਂ ਤੇ ਟੇਡਿਆਂ ਪੈਣ ਦਾ ਅਸਰ ਇਹੋ ਹੈ।

ਕਿਉਂ ਜੋ ਉਨਾਲ ਵਿੱਚ ਸੂਰਜ ਲਗ ਭਗ ਤੁਹਾਡੇ ਸਿਰ ਪੁਰ ਹੁੰਦਾ ਹੈ, ਅਰ ਸਿਆਲ ਵਿਚਇਡਾ ਨੇੜੇ ਨਹੀਂ ਹੁੰਦਾ


ਇਸ ਕਟਬੰਧ ਦੇ ਵਿੱਚ ਸੂਰਜ ਸਿੱਧਾ ਸਿਰ ਪਰ ਹੁੰਦਾ ਹੈ ਕਦੀ ਰਤਾ ਉੱਤਰ ਵਲ ਚਲਿਆ ਜਾਂਦਾ ਹੈ, ਕਦੀ ਦੱਖਣ ਵਲ, ਉਸ਼ਣ ਕਟਬੰਧ ਵਿਚ ਸੂਰਜ ਦੱਖਣ ਵਲੋਂ ਆਕੇ ਉੱਤਰ ਨੂੰ ਜਾਂਦਾ ਜਾਪਦਾ ਹੈ।