ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮੬)

ਹੈ, ਧੂੰਏ ਨੂੰ ਆਪਣੇ ਨਾਲ ਲੈਕੇ ਉਡਦੀ ਹੈ, ਤੁਸਾਂ ਅਸਤ ਬਾਜੀ ਦੇ ਬੁਰਜ ਡਿੱਠੇ ਹੋਣਗੇ, ਇਹ ਕਿਕੂਰ ਉਡਦੇ ਹਨ? ਅੱਗ ਦੀ ਗਰਮੀ ਨਾਲ ਇਨ੍ਹਾਂ ਦੀ ਅੰਦਰਲੀ ਪੌਣ ਹੌਲੀ ਹੋ ਜਾਂ ਦੀ ਹੈ, ਜੋ ਚੌਹਾਂ ਪਾਸਿਆਂ ਦੀ ਪੌਣ ਹੈ, ਉਹ ਉਸ ਨਾਲੋਂ ਵਧੀਕ ਹੇਠ ਜਾਣ ਦੀ ਚਾਹ ਰੱਖਦੀ ਹੈ, ਇਸ ਲਈ ਜਿਕੁਰ ਕਾਗ ਨੂੰ ਪਾਣੀ ਉਕਾਰਦਾ ਸੀ, ਇਕੁਰ ਏਹ ਲਾਂਭੇ ਦੀ ਪੌਣ ਬੁਰਜ ਨੂੰ ਉੱਪਰ ਚੱਕਦੀ ਹੈ॥

ਹੁਣ ਸੋਚਣਾ ਚਾਹੀਦਾ ਹੈ, ਕਿ ਇਸ ਦੁਨੀਆਂ ਵਿੱਚ ਪੌਣ ਥੋਂ ਕਿਤੇ ਵਡੇ ੨ ਕੰਮ ਨਿੱਕਲਦੇ ਹਨ, ਪੌਣ ਦੁਨੀਆਂ ਥੋਂ ਜਾਂਦੀ ਰਹੇ ਤਾਂ ਆਦਮੀ ਤੇ ਸਭ ਜਨੌਰ ਉੱਸੇ ਵੇਲੇ ਮਰੇ ਜਾਉਨ, ਪਾਣੀ ਵਿੱਚ ਵੀ ਕੁਝ ਪੌਣ ਰਲੀ ਹੋਈ ਹੈ, ਜੇ ਉਹ ਨਾ ਰਹੇ ਤਾਂ ਮੱਛੀਆਂ ਦਾ ਫੱਕਾ ਨਾ ਰਹੇ, ਪੌਣ ਸਾਡੀ ਜਾਨ ਦਾ ਭੋਜਨ ਹੈ, ਜੋ ਸੁਆਸ ਅੰਦਰ ਜਾਂਦਾ ਹੈ ਉਸ ਨਾਲ ਲਹੂ ਸਾਫ ਹੁੰਦਾ ਹੈ, ਜਦ ਉਹ ਕੰਮ ਦਾ ਨਹੀਂ ਰੰਹਦਾ ਤਾਂ ਅਸੀਂ ਉਸ ਨੂੰ ਬਾਹਰ ਕੱਢ ਦਿੰਦੇ ਹਾਂ, ਇੱਕ ਗੱਲ ਚੇਤੇ ਰੱਖਣ ਜੋਗ ਹੈ । ਕਿ ਲਹੂ ਸਾਫ ਕਰਨ ਵਿੱਚ ਪੌਣ ਆਪ ਵਿਗੜ ਜਾਂਦੀ ਹੈ, ਫੇਰ ਸਾਹ ਲੈਣ ਦੇ ਯੋਗ ਨਹੀਂ ਰੰਹਦੀ, ਇਹੋ ਕਾਰਣ ਹੈ ਕਿ ਜੇ ਕਿਸੇ ਘਰ ਵਿੱਚ ਬਹੁਤ ਸਾਰੇ ਆਦਮੀ ਕਠੇ ਹੌਣ, ਅਰ ਇਸ ਗੱਲ