ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੧)

ਕੁਦਰਤਾਂ ਤੇ ਸਿਆਣਪਾਂ ਪੁਰ ਧਿਆਨ ਕਰੀਏ, ਦੇਖੋ ਪੌਣ ਤੇ ਪਾਣੀ ਜੋ ਸਾਡੇ ਸਾਮਣੇ ਨਿਕੰਮੀਆਂ ਜਿਹੀਆਂ ਚੀਜ਼ਾਂ ਹਨ, ਉਨਾਂ ਨਾਲ ਕਿਹੇ ਵਡੇ ੨ ਕੰਮ ਨਿੱਕਲਦੇ ਹਨ, ਮਾਨੁਖ ਤੇ ਪਸੂ ਪੰਛੀ ਇੱਸੇ ਨਾਲ ਜੀਉਂਦੇ ਹਨ, ਇਨ੍ਹਾਂ ਨਾਲ ਲੁੜੀਂਦੇ ਕੰਮ ਨਿੱਕਲਦੇ ਹਨ ਅਰ ਇਨ੍ਹਾਂ ਨਾਲ ਜੀਵਨ ਦਾ ਗੇੜਾ ਹੈ, ਖੇਤੀਆਂ ਹਰੀਆਂ ਭਰੀਆਂ ਰੰਹਦੀਆਂ ਹਨ, ਕਲੀਆਂ ਖਿੜਦੀਆਂ ਹਨ, ਫੁੱਲ ਨਿੱਕਲਦੇ ਹਨ, ਇਨ੍ਹਾਂ ਨੂੰ ਦੇਖ ਕੇ ਸਾਡੇ ਦਿਲ ਪਰਚਦੇ ਹਨ, ਰਿੱਛ ਵਧਦੇ ਹਨ, ਕੋਈ ੨ ਤਾਂ ਇਡੇ ਉੱਚੇ ਜਾਂਦੇ ਹਨ ਕਿ ਅਕਾਸ ਨਾਲ ਗੱਲਾਂ ਕਰਦੇ ਹਨ, ਸੱਚ ਕਰਤਾਰ ਨੇ ਇਸ ਪੌਣ ਪਾਣੀ ਦਾਰਾ ਜਗਤ ਨੂੰ ਹਰੀ ਭਰੀ . ਪੁਸ਼ਾਕ ਪਹਨਾਈ ਹੈ, ਹਜਾਰਾਂ ਰੰਗਾਂ ਨਾਲ ਸਜਾਯਾ ਹੈ ਦੇਖੋ ਤਾਂ ਸਹੀ ਸਾਡੇ ਰਹਣ ਦਾ ਘਰ ਕਿਸ ਮੌਜ ਬਹਾਰ ਦਾ ਰਚਿਆ ਹੈ॥

ਆਰਯ ਹਿੰਦੂ ਤੇ ਬੁਧ ਮਤ ਵਾਲੇ

ਹਿੰਦੂ ਪੰਜਾਬ ਵਿੱਚ ਪਛੜੱਤਰ ਵੱਲੋਂ ਆਏ ਸਨ, ਤੇ ਇਸ ਗੱਲ ਨੂੰ ਤਿੰਨ ਹਜ਼ਾਰ ਵਰ੍ਹੇ ਥੋਂ ਵਧੀਕ ਹੋਏ, ਇਨ੍ਹਾਂ ਦੀ ਸਭ ਥੋਂ ਪੁਰਾਣੀ ਪੋਥੀ ਰਿਗ ਵੇਦ ਹੈ, ਇਸ ਥੋਂ ਉਨ੍ਹਾਂ ਦੀਆਂ ਫ਼ੌਲਾਂ ਚਾਲਾਂ ਰੀਤਾਂ ਰਸਮਾਂ ਅਰ ਨਿਰਬਾਹ ਦਾ ਕੁਝ ੨ ਹਾਲ ਮਲੂਮ