ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੫)

ਤੇ ਪੂਜਾ ਪਾਠ ਕਰਾਉਣ, ਲੜਨ ਵਾਲੇ ਆਦਮੀ ਜਾਂ ਛ, ਏਹ ਰਾਜਾ ਤੇ ਸਿਪਾਹੀ ਹੁੰਦੇ ਸਨ, ਵੈਸ਼ ਜੋ ਬਹੁਤੇ ਵਾਹੀ ਕਰਦੇ ਸਨ, ਤੇ ਵਪਾਰ ਵੀ ਕਰਦੇ ਸਨ, ਅਤੇ ਸ਼ੂਦਰ ਜੋ ਸਭਨਾਂ ਦੇ ਸੇਵਕ ਸਨ, ਇਸ ਸਮੇਂ ਆਰਯਾਂ ਦਾ ਮਤ ਬੀ ਬਹੁਤ ਬਦਲੇ ਗਿਆ, ਰਿਗ ਵੇਦ ਦੇ ਬਾਜੇ ਦੇਉਤਿਆਂ ਦੀ ਪੂਜਾ ਛੱਡੀ ਗਈ, ਇੰਦਰ ਦੇਉਤਾ ਦੀ ਪੂਜਾਂ ਤਾਂ ਉਜੇਹੀ ਹੁੰਦੀ ਰਹੀ, ਪਰ ਹੁਣ ਲੋਕ ਰਿਗ ਵੇਦ ਦੇ ਬਹੁਤ ਛੋਟੇ ਦੇਉਤੇ ਵਿਸ਼ਨ ਜੀ ਤੇ ਮਾਂ ਜੀ ਜਿਨ੍ਹਾਂ ਦਾ ਵੇਦਾਂ ਵਿੱਚ ਕੁਝ ਸਮਾਚਾਰ ਨਹੀਂ ਮੰਨਣ ਲੱਗੇ, ਮੂਰਤੀ ਪੂਜਾ ਹੋਣ ਲੱਗੀ, ਇਸੇ ਸਮੇਂ ਲੋਕੀ ਆਵਾ ਗੌਣ ਨੂੰ ਬੀ ਮੰਨਣ ਲੱਗੇ॥

ਮਸੀਹ ਥੋਂ ਸਾਢੇ ਪੰਜ ਸੌ ਵਰ੍ਹੇ ਦੇ ਲਗਭਗ ਪਹਲੋਂ ਸਾਕੜ ਮੁਨੀ ਗੋਤਮ ਜੰਮਿਆ, ਇਹ ਜਾਤ ਦਾ ਛਤਰੀ ਤੇ ਹਿਮਾਲਾ ਦੇ ਹੇਠ ਇੱਕ ਰਾਜਾ ਦਾ ਪੁਤ ਸੀ, ਅਰ ਪਿਛੋਂ ਬੁਧ ਦੇ ਨਾਉਂ ਥੋਂ ਪਰਗਟ ਹੋਇਆ, ਇੱਕ ਦਿਨ ਉਹ ਬਾਹਰ ਗਿਆ ਤਾਂ ਉਸ ਨੇ ਇੱਕ ਗਰੀਬ ਮੁਥਾਜ ਨੂੰ ਡਿੱਠਾ, ਦੂਜੇ ਦਿਨ ਇੱਕ ਕੋੜੇ ਤੇ ਤੀਜੇ ਦਿਨ ਇੱਕ ਲੋਬ ਨੂੰ, ਇਨ੍ਹਾਂ ਨੂੰ ਦੇਖਕੇ ਉਸ ਨੂੰ ਸੋਚ ਫੁਰੀ ਕਿ ਮਨੁੱਖ ਦਾ ਜੀਉਣ ਦੁੱਖਾਂ ਦਾ ਘਰ ਹੈ, ਇਸ ਦੁਨੀਆਂ ਦੀਆਂ ਮੌਜਾਂ ਬਹਾਰਾਂ ਸਭ ਬਿਨਾਸ਼ ਹੋਣ ਵਾਲੀਆਂ