ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯੭)

ਤੇ ਨੇਕੀ ਨਾਲ ਪਿਆਰ ਰੱਖਣਾ ਚਾਹੀਦਾ ਹੈ, ਅਜਿਹਾ ਕਰਨ ਗੇ ਤਾਂ ਉਨ੍ਹਾਂ ਨੂੰ ਅਗਲੇ ਜਨਮ ਸੁਖ ਪ੍ਰਾਪਤ ਹੋਉ, ਭੈੜੇ ਹੋਣਗੇ ਤਾਂ ਭੰਡ ਭੋਗਣਗੇ, ਦੇਹ ਨੂੰ ਦੁਖਾਂ ਵਿੱਚ ਘੱਤਣ ਤੇ ਜਨੌਰਾਂ ਦੇ ਬਲੀਦਾਨ ਥੋਂ ਕੁਝ ਲਾਹਾ ਨਹੀਂ, ਦੇਵਤਿਆਂ ਦੀ ਪੂਜਾ ਬੀ ਨਿਸਫਲ ਹੈ, ਦੇਉਤਿਆਂ ਨੈ ਬੀ ਆਪਣੀ ਪਦਵੀ ਭਲੇ ਕਰਮਾਂ ਕਰਕੇ ਪਾਈ ਹੈ ਓਹ ਬੁਰੇ ਕਰਮ ਕਰਨ ਤਾਂ ਫੇਰ ਆਦਮੀ ਜਾਂ ਜਨੌਰ ਦੀ ਜੂਨ ਪੈ ਜਾਣ, ਆਦਮੀ ਦੀ ਲਈ ਸਭ ਥਾਂ ਵਡੀ ਗੱਲ ਇਹ ਹੈ ਕਿ ਉਹ ਆਵਾਗਉਣ ਥੋਂ ਰਹਿਤ ਹੋ ਜਾਏ, ਪਰ ਇਹ ਵਡੇ ਔਖ ਨਾਲ ਪ੍ਰਾਪਤ ਹੁੰਦਾ ਹੈ, ਬੁਧ ਮਤ ਹਿੰਦੁਸਤਾਨ ਵਿੱਚ ਵਡੀ ਛੇਤੀ ਫੈਲਿਆ, ਅਰ ਬ੍ਰਾਹਮਣਾਂ ਦੇ ਮਤ ਦੇ ਨਾਲ ਨਾਲ ਤੁਰਦਾ ਰਿਹਾ, ਦੁਹਾਂ ਧਰਮਾਂ ਵਿੱਚ ਫਰਕ ਤਾਂ ਬੜਾ ਹੈ, ਪਰ ਮਲੂਮ ਹੁੰਦਾ ਹੈ ਕਿ ਕੁਝ ਸਦੀਆਂ ਤੀਕ ਤੇ ਬ੍ਰਾਹਮਣਾਂ ਵਿੱਚ ਕੁਝ ਭਿੰਨ ਭੇਦ ਪ੍ਰਗਟਿਆ ਨਹੀਂ॥

ਬਹੁਤੀ ਗੱਲੇ ਕੁਝ ਤੁਰਕਸਤਾਨੀ ਕੌਮਾਂ ਜੋ ਪੰਜਾਬ ਵਿੱਚ ਆ ਵੱਸੀਆਂ ਸਨ, ਸਾਕੀ ਮੁਨੀ ਦੇ ਸਮੇਂ ਦੇ ਲਗਭਗ ਹੀ ਇੱਥੇ ਆਈਆਂ ਸਨ, ਪਰ ਇਹ ਮਲੂਮ ਹੁੰਦਾ ਹੈ ਕਿ ਕਈ ਪੀਹੜੀਆਂ ਤੀਕ ਉਨ੍ਹਾਂ ਨੇ ਆਪਣੀ ਸੁਤੰਤ੍ਰ ਪੱਕੀ ਰੱਖੀ, ਏਹ ਲੋਕ ਸੱਪਾਂ ਨਾਗਾਂ ਨੂੰ ਪੂਜਦੇ ਸਨ, ਇਹ ਗੱਲ ਵੀ ਸਬੂਤ