ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦੦)

ਕਿ ਆਪਣੇ ਮਨੋਰਥ ਮੂਜਬ ਹਿੰਦੁਸਤਾਨ ਨੂੰ ਫਤੇ ਕਰਦਾ, ਪਰ ਅਜੇ ਉਹ ਤੇਤੀਆਂ ਵਰਿਆਂ ਦਾ ਜੁਆਨ ਹੀ ਸੀ ਕਿ ਤਪ ਦੇ ਰੋਗ ਨਾਲ ਮਰ ਗਿਆ।।

ਸਿਕੰਦਰ ਨੂੰ ਮੋਇਆਂ, ਥੋੜਾ ਚਿਰ ਹੀ ਹੋਇਆ ਸੀ ਕਿ ਮਗਧ ਦੇਸ਼ ਅਰਥਾਤ ਬਿਹਾਰ ਦੇ ਰਾਜੇ ਚੰਦ ਗੁਪਤ ਨੇ ਯੂਨਾਨੀਆਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ, ਅਰ ਆਪਣਾ ਰਾਜ ਸਿੰਧ ਨਦੀ ਤੀਕ ਫੈਲਾ ਲੀਤਾ, ਪਰ ਅਫਗਾਨਸਤਾਨ ਅਰ ਉਸ ਦੇ ਦੁਆਲੇ ਦੇ ਦੇਸ਼ਾਂ ਵਿੱਚ ਇੱਕ ਯੂਨਾਨੀ ਪਾਤਸ਼ਾਹ ਨੇ ਆਪਣਾ ਰਾਜ ਦ੍ਰਿੜ ਕਰ ਲੀਤਾ, ਇੱਸੇ ਪਾਤਸ਼ਾਹ ਦੀ ਇੱਕ ਧੀ ਨਾਲ ਚੰ ਗੁਪਤ ਦਾ ਵਿਆਹ ਬੀ ਹੋਇਆ।।

ਅਸ਼ੋਕ ਜੋ ਚੰਦ੍ਰ ਗੁਪਤ ਦਾ ਪੋੜਾ ਗਿਣਿਆ ਜਾਂਦਾ ਹੈ, ਇੱਕ ਵਡੇ ਰਾਜ ਪੁਰ ਕਲਮ ਤੋਰਦਾ ਸੀ, ਜਿਸ ਵਿੱਚ ਪੰਜਾਬ ਅਰ ਹਿੰਦੁਸਤਾਨ ਦਾ ਸਾਰਾ ਉਤਰੀ ਭਾਗ ਸੀ, ਅਰ ਕਈ ਰਾਜੇ ਉਸ ਦੇ ਤਾਂਬੇ ਸਨ, ਇਸ ਵਡੇ ਰਾਜ ਵਿੱਚ ਇਸ ਦੇ ਹੁਕਮ ਘਰਾਂ ਅਰ ਮੁਨਾਰਿਆਂ ਪੁਰ ਉਕਰੇ ਹੋਏ ਅੱਜ ਤੀਕ ਲਭਦੇ ਹਨ, ਇਨ੍ਹਾਂ ਵਿੱਚ ਆਗਯਾ ਹੈ ਕਿ ਸਬ ਪੁਰ ਕ੍ਰਿਪਾ ਕਰਨੀ ਜੋਗ ਹੈ, ਨੇਕੀ ਪੁਰ ਤੁਰਨਾ ਚਾਹੀਦਾ ਹੈ, ਧਰਮ ਦੇ ਨੇਮਾਂ ਅਨੁਸਾਰ ਚਲਨਾ ਚਾਹੀਦਾ ਹੈ, ਬ੍ਰਹਮਣਾਂ ਤੇ ਬੁਧ ਮਤ ਦੇ ਪੁਜਾਰੀਆਂ