ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੦)

ਉੱਤਰ ਤੇ ਪੂਰਬੋਤਰੀ ਕੰਢੇ ਪੁਰ ਬਹੁਤ ਮਿਲਦੀ ਹੈ, ਤੀਜੀ ਦਗਵੜੀ ਜੋ ਦੱਖਣ ਦੇ ਦੱਖਣ ਵਿੱਚ ਵਸਦੀ ਹੈ, ਇਨ੍ਹਾਂ ਵਿੱਚੋਂ ਹਰੇਕ ਟੋਲੀ ਦੀਆਂ ਕਈ ਸਾਝਾਂ ਹਨ, ਸਭ ਦਾ ਹਾਲ ਇੱਥੇ ਲਿਖੀਏ ਤਾਂ ਇੱਕ ਪੋਥੀ ਦੀ ਪੋਥੀ ਲੋੜੀਏ, ਇਸ ਲਈ ਉਨ੍ਹਾਂ ਵਿੱਚੋਂ ਬਾਜੀਆਂ ਦਾ ਕੁਝ ਸੰਖੇਪ ਸਮਾਚਾਰ ਤੁਹਾਨੂੰ ਸੁਨਾਵਾਂਗੇ॥

ਕਲਕੱਤਿਓ ੧੪੦ ਮੀਲ ਪਛੜੱਤਰ ਵੱਲ ਸੰਥਾਲ ਕੋਮ ਦੇ ਪਰਗਣੇ ਹਨ, ਪਹਲੇ ਏਹ ਲੋਕ ਜੰਗਲਾਂ ਵਿੱਚ ਸ਼ਿਕਾਰ ਕਰਕੇ ਆਪਣਾ ਪੇਟ ਪਾਲਦੇ ਸਨ, ਪਰ ਹੁਣ ਖੇਤੀ ਵਾੜੀ ਕਰਨ ਲੱਗ ਪਏ ਹਨ, ਹਰ ਪਿੰਡ ਦਾ ਬਾਨਣੂ ਚੌਧਰੀ ਬੰਦਾ ਹੈ, ਤੇ ਪਿੰਡ ਵੱਸਣ ਦੇ ਵੇਲੇ ਥੋਂ ਇੱਸੇ ਦੇ ਘਰ ਵਿੱਚ ਹਨ, ਅਰ ਜਦ ਤੀਕ ਵਿਆਹ ਨਹੀਂ ਹੁੰਦਾ ਉਨ੍ਹਾਂ ਨੂੰ ਬਰਾਬਰ

ਹਿੰਦੁਆਂ ਵਾਝੁ ਸੰਥਾਲਾਂ ਵਿੱਚ ਜਾਤ ਦਾ ਭੇਦ ਨਹੀਂ ਹੈ, ਪਰ ਸੱਤ ਕਬੀਲੇ ਹਨ, ਕਿ ਆਪਨੂੰ ਇੱਕ ਪਿਉ ਦੀ ਉਲਾਦ ਦੱਸਦੇ ਹਨ, ਸਾਰਾ ਪਿੰਡ ਆਪੋ ਵਿੱਚ ਖਾਂਦਾ ਪੀਂਦਾ ਹੈ, ਪਰ ਵਿਆਹ ਸਦਾ ਇੱਕ ਕਬੀਲੇ ਦਾ ਦੂਜੇ ਕਬੀਲੇ ਨਾਲ ਹੁੰਦਾ ਹੈ,