ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੩)

ਘਰਾਣੇ ਦਾ ਵਡਾ ਰਾਜ ਕਰਦਾ ਹੈ, ਇਸ ਦੇ ਪੁਤ੍ਰ ਆਪਣੀਆਂ ਵਹੁਟੀਆਂ ਤੇ ਬਾਲਾਂ ਨਾਲ ਉਸਦੇ ਨਾਲ ਰੰਹਦੇ ਹਨ, ਘਰ ਦੀ ਵਡੀ ਬੁੱਢੀ ਤੀਮੀ ਭੋਜਨ ਤਿਆਰ ਕਰਦੀ ਹੈ, ਤੇ ਸਾਰੇ ਇਕਠੇ ਖਾਂਦੇ ਹਨ, ਪਰ ਪਿਉ ਦੇ ਜੀਉਂਦਿਆਂ ਮਿਲਕੀਅਤ ਕਿਸੇ ਨੂੰ ਨਹੀਂ ਮਿਲਦੀ, ਜਦ ਪਿਉ ਮਰ ਜਾਂਦਾ ਹੈ, ਤੇ ਉਸ ਦਾ ਕੋਈ ਪੁਤ੍ਰ ਨਹੀਂ ਹੁੰਦਾ, ਤਾਂ ਜਮੀਨ ਪਿੰਡ ਦੇ ਹੋਰ ਘਰਾਣਿਆਂ ਵਿੱਚ ਵੰਡੀ ਜਾਂਦੀ ਹੈ, ਪਰ ਤੀਮੀਂ ਨੂੰ ਹਿੱਸਾ ਨਹੀਂ ਮਿਲਦਾ।।

ਇਸ ਕੌਮ ਵਿੱਚ ਕਈ ਕਬੀਲੇ ਹਨ, ਅਰ ਹਰ ਕਬੀਲੇ ' ਵਿੱਚ ਕਈ ਘਰਾਣੇ, ਜਿਕੁਰ ਘਰਾਣੇ ਦਾ ਵਡਾ ਹੁੰਦਾ ਹੈ, ਇਕੁਰ ਕਬੀਲਿਆਂ ਦੇ ਵਡੇ ਬੀ ਹੁੰਦੇ ਹਨ, ਸਾਰੀ ਕੌਮ ਦਾ ਸਰਦਾਰ ਬਹੁਤਾ ਪਹਲੇ ਸਰਦਾਰ ਦਾ ਪੁਤ੍ਰ ਹੁੰਦਾ ਹੈ, ਪਰ ਜੇ ਉਹ ਇਸ ਦੇ ਜੋਗ ਨਾ ਸਮਝਿਆ ਜਾਏ ਤਾਂ ਉਸ ਦੇ ਚਾਚੇ ਜਾਂ ਛੋਟੇ ਭਰਾ ਨੂੰ ਸਰਦਾਰ ਬਣਾ ਲਿਆ ਜਾਂਦਾ ਹੈ, ਰਾਜ ਪ੍ਰਬੰਧੀ ਗਲਾਂ ਦਾ ਨਿਰਨਾਂ ਕਬੀਲੇ ਦੇ ਵਡਿਆਂ ਦੀ ਸਲਾਹ ਬਿਨਾ ਨਹੀਂ ਹੁੰਦਾ, ਅਰ ਇਨਾਂ ਨੂੰ ਹਰ ਘਰਾਣੇ ਦੇ ਵਡੇ ਪਾਸੋਂ ਸਲਾਹ ਲੈਣੀ ਪੈਂਦੀ ਹੈ।।

ਜਦ ਤੀਕ ਇਸ ਕੋਮ ਵਿੱਚ ਅੰਗ੍ਰੇਜੀ ਰਾਜ ਚੰਗੀ ਤਰ੍ਹਾਂ ਦ੍ਰਿੜ੍ਹ ਨਹੀਂ ਹੋਇਆ ਸੀ ਤਾਂ ਇਹ ਹਾਲ ਸੀ ਕਿ ਜੋ ਕੋਈ ਕਿਸੇ