ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੧੫)

ਸਨ, ਕਿਉ ਜੋ ਇਨ੍ਹਾਂ ਚੀਜਾਂ ਨੂੰ ਓਹ ਪਵਿਤ੍ਰ ਸਮਝਦੇ ਹਨ।।

ਇਸ ਕੋਮ ਵਿੱਚ ਵੱਸੋਂ ਜਾਂ ਖੇਤੀ ਇੱਕ ਥਾਂ ਜੰਮ ਕੇ ਨਹੀਂ ਹੁੰਦੀ ਸੀ, ਸਗੋਂ ਜੰਗਲ ਸਾੜ ਕੇ ਵਸਦੇ ਸਨ, ਅਰ ਖੇਤ ਬੀਜਦੇ ਸਨ, ਦਸ ਬਾਰਾਂ ਵਰਿਹਾਂ ਵਿੱਚ ਜਦ ਉੱਥੋਂ ਦੀ ਤੋਂ ਵਿੱਚ ਨਿਰਬਲਤਾਈ ਦੀਆਂ ਨਿਸ਼ਾਨੀਆਂ ਵੇਖੀਆਂ, ਉਸਨੂੰ ਛੱਡ ਕੇ ਦੂਜੀ ਥਾਂ ਜਾ ਵੱਸੇ, ਸੰਥਾਲਾਂ ਵਾਂਲੂ ਇਨ੍ਹਾਂ ਵਿੱਚ ਬੀ ਜਾਤਾਂ ਦਾ ਭੇਦ ਨਹੀਂ ਹੈ, ਅਰ ਇੱਕ ਕਬੀਲੇ ਦਾ ਵਿਆਹ ਦੂਜੇ ਕਬੀਲੇ ਵਿੱਚ ਹੁੰਦਾ ਹੈ, ਬਹੁਧਾ ਦਸਾਂ ਵਰ੍ਹਿਆਂ ਦੇ ਮੁੰਡੇ ਦਾ ਚੌਦਾਂ ਵਰੇ ਦੀ ਕੁੜੀ ਨਾਲ ਵਿਆਹ ਕੀਤਾ ਜਾਂਦਾ ਹੈ, ਅਰ ਜਦ ਤੀਕ ਉਹ ਜੁਆਨ ਹੋਵੇ, ਵਹੁਟੀ ਘਰ ਵਿੱਚ ਟਹਲਣ ਦਾ ਸਾਰਾ ਕੰਮ ਕਰਦੀ ਹੈ॥

ਇਹ ਕੋਮ ਬੀ ਬਹੁਤ ਸਾਰੇ ਦੇਉਤਿਆਂ ਨੂੰ ਮੰਨਦੀ ਹੈ, ਪਰ ਇਨਾਂ ਦੀ ਸਭ ਥੋਂ ਵਡੀ ਦੇਵੀ ਧਰਤੀ ਮਾਤਾ ਹੈ, ਪਹਿਲਾਂ ਅਜਿਹਾ ਹੁੰਦਾ ਸੀ ਕਿ ਹਰ ਵਰੇ ਖੇਤ ਬੀਜਣ ਤੇ ਵਢਣ ਵੇਲੇ ਜਾਂ ਕਾਲ ਵਿੱਚ ਇਸ ਨੂੰ ਮਨਾਉਣ ਲਈ ਏਹ ਲੋਕ ਮਨੁੱਖ ਨੂੰ ਬਲੀ ਦਾਨ ਦਿੰਦੇ ਸਨ, ਪਰ ਇਨ੍ਹਾਂ ਦਾ ਨੇਮ ਸੀ ਕਿ ਜਿਸ ਆਦਮੀ ਨੂੰ ਬਲੀ ਦਾਨ ਦੇਣ, ਉਸ ਨੂੰ ਮੁੱਲ ਲੈਣਾ, ਇਸ ਦੇ