ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੭)

ਮਾਰੀ ਕੋਮ ਦਾ ਜੇ ਉਸ ਦੇਸ ਦੇ ਰਾਜਿਆਂ ਦੇ ਤਾਬੇ ਹੈ, ਕਿ ਓਪਰੇ ਨੂੰ ਦੇਖਕੇ ਆਪਣੇ ਛੱਪਰਾਂ ਵਿੱਚੋਂ ਨਿੱਕਲ ਕੇ ਨੱਸਦੇ ਹਨ, ਵਰੇ ਦੇ ਵਰੇ ਰਾਜਾ ਦਾ ਆਦਮੀ ਮਾਮਲਾ ਲੈਣ ਜਾਂਦਾ ਹੈ। ਪਰ ਉਨ੍ਹਾਂ ਦੇ ਛੱਪਰਾਂ ਵਿੱਚ ਨਹੀਂ ਵੜਦਾ, ਬਾਹਰ ਖਲੋਕੇ ਢੋਲ ਵਜਾਉਂਦਾ ਹੈ, ਅਤੇ ਫੇਰ ਲੁਕ ਜਾਂਦਾ ਹੈ, ਮਾਰੀ ਚੁੱਪ ਕੀਤੇ ਨਿੱਕਲਦੇ ਹਨ, ਅਰ ਜੋ ਕੁਝ ਦੇਣਾ ਹੁੰਦਾ ਹੈ, ਉਸ ਨੂੰ ਇੱਕ ਨੁੱਕਰ ਵਿੱਚ ਰੱਖਕੇ ਨੱਸ ਜਾਂਦੇ ਹਨ।।

ਨਰਬਦਾ ਤੇ ਤਾਪਤੀ ਦੇ ਬਨਾਂ, ਬਿੰਧਿਆਚਲ ਦਿਆਂ ਪਹਾੜਾਂ ਤੇ ਇੰਦੌਰ ਅਰ ਗੁਲਿਯਰ ਦੀ ਰਿਆਸਤ ਵਿੱਚ ਭੀਲ ਵੱਸਦੇ ਹਨ, ਇਹ ਲੋਕ ਠਿੰਗਣੇ ਤੇ ਚਤੁਰ ਹੁੰਦੇ ਹਨ, ਸੁਤੰਤਾ ਦੇ ਪੇਮੀ, ਅੱਖਾਂ ਥੋਂ ਦਨਾਈ ਤੇ ਰੀਡ ਪੁਣਾ ਝਲਕਦਾ ਹੈ, ਤੀਰ ਕਮਾਨ ਭੀਲ ਦਾ ਹਥਿਆਰ ਹੈ, ਪਹਲੇ ਰਾਜ ਪੁਤਾਨੇ ਵਿੱਚ ਵਡੀ ਲੱਟ ਮਾਰ ਕਰਦੇ ਹੁੰਦੇ ਸਨ, ਠੱਗ ਤੇ ਡਾਕੂ ਉਘੇ ਸਨ, ਭਾਂਵੇ ਹੱਲਾ ਕਰਨ ਵਿੱਚ ਵਡੇ ਸੂਰਬੀਰ ਹਨ, ਪਰ ਟਾਕਰਾ ਪਵੇ ਤਾਂ ਝੱਟ ਉਠ ਨੱਸਦੇ ਹਨ, ਡਾਕੇ ਮਾਰਨ ਦੀ ਸਜਾ ਪਿੱਛੇ ਅੰਗੇਜ਼ਾਂ ਵੱਲੋਂ ਇਨ੍ਹਾਂ ਪੁਰ ਵਡਾ ਕਸ਼ਟੀ ਹੋਇਆ ਹੈ, ਪਰ ਹੁਣ ਓਹ ਸਾਲਸੀ ਵਾਲੇ ਹੋ ਗਏ ਹਨ, ਅਰ ਖੇਤੀ ਬਾੜੀ ਕਰਨ ਲੱਗੇ ਹਨ॥