ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨੨੨)

ਤਖਤ ਪੁਰ ਬੈਠਾ, ਅਰ ਛੋਟੇ ਭਰਾ ਮੁਹੱਮਦ ਗੌਰੀ ਨੈ ਸੈਨਾ ਨਾਲ ਲੀਤੀ, ਤੇ ਹਿੰਦ ਪੁਰ ਚੜ੍ਹਾਈ ਕੀਤੀ, ੧੧੬੧ ਈ: ਸੰ: ਵਿੱਚ ਥਨੇਸਰ ਦੇ ਮਦਾਨ ਵਿਚ ਮਹਾਰਾਜ ਪ੍ਰਿਥੀਰਾਜ ਦਿੱਲੀ ਦੇ ਰਾਜਾ ਨਾਲ ਵਡੀ ਲੜਾਈ ਹੋਈ, ਪਰ ਅੰਤ ਨੂੰ ਹੱਲਾ ਕਰਨ ਵਾਲਿਆਂ ਦੇ ਪੈਰ ਉਖੜ ਗਏ, ਦੂਜੇ ਵਰੇ, ਫੇਰ ਵਡੀ ਤਿਅਰੀ ਨਾਲ ਆਏ, ਇਧਰ ਹਿੰਦੂਆਂ ਵਿਚ ਫੁਟ ਪੈ ਗਈ ਸੀ, ਅਤੇ ਜੈਚੰਦ ਕਨੌਜ ਦੇ ਰਾਜਾ ਨੇ ਪ੍ਰਥੀਰਾਜ ਦੀ ਸਹਾਇਤਾ ਨਾ ਕੀਤੀ,ਅਰ ਏਕੇ ਦੇ ਟੁਟਨ ਦਾ ਇਹ ਫਲ ਹੋਇਆ ਕਿ ਮੁਸਲਮਾਨਾਂ ਨੇ ਜਿੱਤ ਪਾਈ, ਅਰ ਪ੍ਰਿਥੀਰਾਜ ਲੜਾਈ ਵਿੱਚ ਮਾਰਿਆ ਗਿਆ, ਮੁਹੱਮਦ ਗੌਰੀ ਨੈ ਵਧ ਕੇ ਦਿੱਲੀ ਸਾਂਭ ਲੀਤੀ, ਅਰ ਇੱਥੋਂ ਦੂਰ ਦੂਰ ਧਾਵੇ ਕਰਨ ਲਗਾ ਕੁਝ ਚਿਰ ਪਿੱਛੋਂ ਕਨੌਜ ਦਾ ਕਿਲਾ ਲੁੱਟਿਆ, ਅਰ ਸਾਰੇ ਹਿੰਦ ਵਿੱਚ ਮੁਹੱਮਦੀ ਹੀ ਮੁਹੱਮਦੀ ਪਸਰ ਗਏ।

ਮੁਹੱਮਦ ਗੌਰੀ ਨੈ ਮਹਮੂਦ ਵਾਧੂ ਲੁਟ ਮਾਰ ਪੁਰ ਹੀ ਸੰਤੋਖ ਨਹੀ ਕੀਤਾ, ਸਗੋਂ ਜੋ ਦੇਸ ਜਿੱਤਦਾ ਗਿਆ, ਨਾਲੋ ਨਾਲ ਉਸਦਾ ਬਾਨ੍ਹਣੂ ਬੰਨਦਾ ਗਿਆ।

ਇਸਦੇ ਮਰਨ ਦੇ ਪਿੱਛੋਂ ਉਸਦੇ ਅੰਤ ਹੋਣ ਕਰਕੇ ਸਾਰੇ ਜਿੱਤੇ ਹੋਏ ਦੇਸ ਪੁਰ ਸੈਨਾ ਦੇ ਸਰਦਾਰਾਂ ਨੇ ਅਧਿਕਾਰ ਕਰ