ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੪)

ਲੱਗੇ ਤਲੰਗਾਨਾ, ਖਾਨਦੇਸ ਤੇ ਦੇਵਗੜ ਫਤੇ ਹੋਏ, ਅਰ ਪਾਤਸ਼ਾਹ ਦੇ ਦਾਸ ਕਾਫੂਰ ਮਹਾਰਾਸ਼ਟਰ ਅਰ ਕਰਨਾਟਕ ਵਿਚੋਂ ਹੋਕੇ ਦੱਖਣ ਦੇ ਅੰਤ ਤੀਕ ਪਹੁੰਚਿਆ, ਪਰ ਪਾਤਸਾਹ ਦੇ ਬੁਢੇ ਵਾਰੇ ਗੁਜਰਾਤ ਵਿੱਚ ਬਲਵਾ ਹੋਇਆ ਅਰ ਦੱਖਣ ਦੇ ਬਥੇਰੇ ਕਿਲੇ ਹੱਥੋਂ ਨਿਕਲ ਗਏ।

ਖਿਲਜੀਆਂ ਦੇ ਪਿਛੋਂ ਤੁਗਲਕ ਘਰਾਣੇ ਦਾ ਰਾਜ ਹੋਇਆ, ਪਰ ਇਸਦੇ ਲੇਖਾਂ ਵਿਚ ਦ੍ਰਿੜਤਾਈ ਨਹੀਂ ਸੀ, ਦੇਸ ਵਿੱਚ ਸਦਾ ਝਗੜਾ ਹੁੰਦਾ ਰਿਹਾ, ਆਜ ਹਿੰਦੂ ਅੱਕੀ ਹੋਏ, ਕਲ ਮੁਸਲਮਾਨ ਸੂਬੇਦਾਰ ਨੇ ਸਿਰ ਚੁੱਕਿਆ ਇਸ ਵਰੇ ਇਕ ਕਿਲਾ ਹੱਥੋਂ ਨਿਕਲਿਆ, ਦੂਜੇ ਵਰੇ ਇਕ ਸੂਬਾ ਸੁਤੰਤਹੋ ਗਿਆ, ਇਨ੍ਹਾਂ ਸਭਨਾਂ ਥਾਂ ਬਾਝ ਇਕ ਹੋਰ ਹੋਣੀ ਇਹ ਹੋਈ ਕਿ ਉਸ ਸਮੇਂ ਅਮੀਰ ਤੈਮੂਰ ਨੇ ਹਿੰਦੁਸਤਾਨ ਪੁਰ ਹੱਲਾ ਕੀਤਾ, ੧੩੯੯ਈ: ਸੰ: ਵਿੱਚ ਓਹ ਪਰ ਤੇ ਲਾਹੌਰ ਹੁੰਦਾ ਹੋਇਆ ਦਿੱਲੀ ਪਹੁੰਚਾ ਅਰ ਸ਼ਹਿਰ ਦੀ ਸਫੀਲ ਕੋਲ ਮਹਮੂਦ ਤੁਗਲਕ ਨੂੰ ਤਾਂਝ ਦੇ ਕੇ ਦਿੱਲੀ ਲੈ ਲਈ, ਪਰ ਹਿੰਦ ਵਿੱਚ ਉਸ ਨੇ ਆਪਣਾ ਰਾਜ ਪੱਕਾ ਕਰਨਾ ਨਾ ਚਾਹਿਆ ਇੱਸੇ ਲਈ ਕੁਝ ਚਿਰ ਪਿਛੋਂ ਮਧਏਸ਼ੀਆ ਨੂੰ ਪੜ੍ਹਾ ਵਾਚ ਗਿਆ।