(੨੨੯)
ਹੱਥ ਵਿੱਚ ਸੀ, ਅਰ ਇਨ੍ਹਾਂ ਵਿਚ ਸਦਾ ਲੜਾਈ ਲਗੀ ਰੰਹਦੀ ਸੀ।
ਮੁਹੱਮਦ ਸ਼ਾਹ ਦੇ ਸਮੇਂ ਨਿਜ਼ਾਮਉਲ ਮਲਕ ਦੱਖਣ ਵਿਚ, ਤੇ ਆਸਫਜਾਹ ਅਵਧ ਵਿਚ ਸੁਤੰਤ੍ਰ ਬਣ ਬੈਠੇ, ਇਧਰ ਈਰਾਨੋਂ ਨਾਦਰਸ਼ਾਹ ਨੇ ਚੜ੍ਹਾਈ ਕੀਤੀ, ਅਰ ਦਿੱਲੀ ਦੇ ਬਜਾਰਾਂ ਵਿਚ ਲੁੱਟ ਮਾਰ ਤੇ ਕਤਲਾਮ ਦੀ ਹਨੇਰੀ ਮਚਾ ਦਿੱਤੀ, ਉਹ ਚਲਾ ਗਿਆ, ਤਾਂ ਮੁਹੱਮਦ ਸ਼ਾਹ ਥੋਂ ਪਿਛਲੇ ੩ ਪਾਤਸ਼ਾਹਾਂ ਦੇ ਸਮੇ ਚਾਰ ਵਾਰੀ , ਅਹਮਦਸ਼ਾਹ ਅਬਦਾਲੀ ਨੇ ਹੱਲੇ ਕਰਕੇ ਦੇਸ ਦਾ ਲੁਟ ੨ ਕੇ, ਸੱਤੜਾ ਨਾਸ ਕਰ ਦਿੱਤਾ, ਇਧਰ ਮਰਹਟਿਆਂ ਨੈ ਮਦਾਨ ਖਾਲੀ ਦੇਖਿਆ, ਅਰ ਦੇਸ ਪਰ ਦੇਸ ਜਿਤਦੇ ਹੋਏ ਦਿੱਲੀ ਤੀਕ ਆ ਪਹੁੰਚੇ, ਰੁਹੇਲਿਆਂ ਨੇ ਅੱਡ ਖੱਪ ਪਾ ਦਿੱਤੀ, ਅਰ ਜੱਟਾਂ ਨੇ ਅੱਡ ਸਿਰ ਚੁੱਕਿਆ, ਪਾਤਸ਼ਾਹ ਦਿੱਲੀ ਵਿੱਚ ਨਾਮ ਮਾਤ ਸਨ, ਸ਼ਹਰ ਦੀ ਸਫੀਲੋਂ ਬਾਹਰ ਇਨ੍ਹਾਂ ਨੂੰ ਕੋਈ ਨਹੀਂ ਧਰਾਉਂਦਾ ਸੀ, ਪਰਜਾ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ, ਨਾ ਜਾਨ ਦੀ ਰਾਖੀ ਨਾ ਮਾਲ ਦੀ ਰਾਖੀ, ਜੋ ਆਇਆ ਸੋ ਲੁਟ ਲੈ ਗਿਆ ਕੋਈ ਪੁਛਣ ਵਾਲਾ ਨਹੀਂ ਸੀ, ਹਨੇਰ ਸਾਈਂ ਦਾ ਕਿ ਪ੍ਰਤਾਪ ਵਾਨ ਰਾਜ ਦੀ ਨੀਹ ਬਾਥਰ ਜਿਹੇ ਬਹਾਦਰ ਨੇ ਰੱਖੀ, ਅਕਬਰ ਅਰ ਸ਼ਾਹਜਹਾਨ