ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੦)

ਅਰ ਇਸ ਵਿਚ ਬਜਾਜਾਂ ਦੀਆਂ ਹੱਦਾਂ ਹਨ ਅਰ ਮੈਦਾਨ ਵਿਚ ਸੜਕ ਦੇ ਕੰਢੇ ਕਈ ਟੋਪੀਆਂ ਵਾਲੇ ਤੇ ਮੁਨਿਆਰ ਆਦਿਕ ਬੈਠ ਦੇ ਹਨ ਦੂਜੇ ਪਾਸੇ ਮਲਕਾ ਦੇ ਬਾਗ ਦੇ ਸੁੰਦਰ ਕਟਹਰੇ ਤੇ ਦਰਵਾਜੇ ਹਨ, ਉੱਚੇ ਤੇ ਸੋਹਣੇ ਘਰ ਸਾਫ ਸੁਥਰੀਆਂ ਚੌੜੀਆਂ ਸੜਕਾਂ, ਅਤੇ ਫਲ ਫੁੱਲਾਂ ਦੇ ਸਾਵੇ ੨ ਛ ਦਿਸਦੇ ਹਨ ਚੌਂਕ ਤੇ ਬਜਾਰ ਦੇ ਵਿਚਕਾਰ ਇੱਕ ਚੌੜੀ ਸੜਕ ਜਾਂਦੀ ਹੈ, ਜਿਸ ਦੇ ਤਿੰਨ ਭਾਗ ਹਨ, ਦੋਹੀਂ ਪਾਸੀਂ ਰੋੜਾਂ ਤੇ ਕੰਕਰਾਂ ਦੀਆਂ ਪੱਕੀਆਂ ਸੜਕਾਂ ਥੱਗੀਆਂ ਤੇ ਬਹਿਲਾਂ ਆਦਕ ਦੇ ਆਉਣ ਜਾਣ ਲਈ ਬਣੀਆਂ ਹੋਈਆਂ ਹਨ ਅਰ ਵਿਚਕਾਰ ਨਹਿਰ ਚਲਦੀ ਹੈ ਜਿਸ ਨੂੰ ਪੱਥਰਾਂ ਨਾਲ ਪਾਟ ਕੇ ਪੈਰੀਂ ਤੁਰਨਾਵਾਲਿਆਂ ਦੇ ਵਾਸਤੇ ਵਡਾ ਚੰਗਾ ਰਸਤਾ ਬਣਾ ਦਿੱਤਾ ਹੈ, ਇਸ ਸੜਕ ਦੇ ਵਿਚਕਾਰ, ਘੰਟਾ ਘਰ ਦੀ ਉੱਤਮ ਇਮਾਰਤ ਹੈ, ਇਸ ਮੁਨਾਰੇ ਦੇ ਹੇਠਾਂ ਅਰ ਸੜਕ ਦੇ ਕੰਢਿਆਂ ਪੁਰ ਸੈਂਕੜੇ ਛਾਬੜੀਆਂ ਵਾਲੇ ਹਾਕਾਂ ਮਾਰ ੨ ਕੇ ਆਪਣੇ ਹੋਕੇ ਸੁਣਾਉਂਦੇ ਹਨ ਅਰ ਸੈਲ ਕਰਨ ਵਾਲਿਆਂ ਦਾ ਦਿਲ ਪਸਮਾਉਂਦੇ ਹਨ, ਮੀਆਂ ਮਾਸ਼ਕੀ ਬੀ ਆਪਣਾ ਕਟੋਰਾ ਅਚਰਜ ਸੁਰੀਲੇ ਛਨਕਾਰ ਨਾਲ ਵਜਾਉਂਦੇ ਹਨ, ਹਜਾਰਾਂ ਬਾਂਕੇ ਤੇ ਛੈਲ ਛਬੀਲੇ ਸੈਲਾਨੀ ਸੋਟੀ ਰੁਮਾਲ ਹੱਥ ਵਿੱਚ ਲਈ ਟਹਲਦੇ ਫਿਰਦੇ