ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੬)

ਕਰੁਆਉਂਦਾ ਹਾਂ, ਕਿ ਤੁਹਾਡੇ ਵਾਯੂ ਮੇਰੀਆਂ ਥੀ ਅਖਾਂ ਹੁੰਦੀਆਂ ਤਾਂ ਭਿਛਿਆ ਨਾ ਮੰਗਦਾ, ਕਿਸੇ ਦੇ ਦਿਲ ਵਿਚ ਤਰਸ ਆ ਗਿਆ ਤਾਂ ਪੈਸਾ ਦੋ ਪੈਸੇ ਦੇ ਜਾਂਦਾ ਹੈ, ਤੇ ਰੋਟੀ ਮਿਲ ਜਾਂਦੀ ਹੈ ਨਹੀਂ ਤਾਂ ਭੁਖਿਆਂ ਹੀ ਦਿਨ ਬੀਤਦਾ ਹੈ, ਇਹ ਕਹਿਕੇ ਫਕੀਰ ਨੇ ਫੇਰ ਠੰਡਾ ਸਾਹ ਭਰਿਆ, ਅਰ ਕੇ ਕਿਹਾ “ਬਾਥਾ ਅੱਖਾਂ ਬੜੀ ਨਿਆਮਤ ਹਨ"॥

ਲਾਲਾ ਜੀਨੇ ਮੁਸਕੜਾ ਕੇ ਪੁਤ ਨੂੰ ਕਿਹਾ ਹੁਣ ਤਾਂ ਇਸਦੇ ਆਖਣ ਨੂੰ ਨਿਸਫ਼ਲ ਨਾ ਕਹੋ ਗੇ, ਕ੍ਰਿਪਾਲੁ ਪਰਮੇਸਰ ਦਾ ਧੰਨਵਾਦ ਕਰੋ ਕਿ ਉਸ ਨੇ ਅੱਖਾਂ ਵਰਗੀ ਨਿਆਮਤ ਤੁਹਾਨੂੰ ਦਿਤੀ ਅਰ ਸਦਾ ਧਿਆਨ ਰੱਖੋ ਕਿ ਅਖਾਂ ਨਾ ਹੁੰਦੀਆਂ ਤਾਂ ਤੁਹਾਡਾ ਕੀ ਹਾਲ ਹੁੰਦਾ, ਜਿਨ੍ਹਾਂ ਵਿਚਾਰਿਆਂ ਦੀਆਂ ਅਖਾਂ ਨਹੀ ਹਨ, ਜਿੱਥੋਂ ਤਕ ਵਾਹ ਲਗੇ, ਉਨ੍ਹਾਂ ਦੀ ਸਹਾਇਤਾ ਕੀਤਾ ਕਰੋ; ਕਿਉਂ ਜੋ ਓਹ ਮਿਹਨਤ ਪੂਰਿਆਂ ਕਰਕੇ ਆਪਣਾ ਢਿੱਡ ਨਹੀਂ ਭਰ ਸਕਦੇ, ਇੱਸੇ ਤਰਾਂ ਲੁਲੇ ਲੰਗੇ, ਮਾਂਦੇ ਤੇ ਮੁਥਾਜ ਬੀ ਖਰੈਤ ਦੇਣ ਦੇ ਯੋਗ ਹਨ, ਤੁਹਾਡੇ ਪਾਸ ਦੇਣ ਨੂੰ ਕੁਝ ਹੋਵੇ ਤਾਂ ਇਨ੍ਹਾਂ ਨੂੰ ਵਿਰਵਿਆਂ ਨਾ ਰਖੋ ਈਸ਼ਰ ਇਸ ਗਲ ਥੋਂ ਪਰਸਿੰਨ ਹੁੰਦਾ ਹੈ, ਉਹ ਉਸਦਾ ਫਲ ਤੁਹਾਨੂੰ ਦੇਗਾ, ਉਨ੍ਹਾਂ ਦਾ ਉਦਰ ਭਰੇਗਾ ਤਾ ਤੁਹਾਨੂੰ ਅਸੀਸ