ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੦)

ਪਿਉ ਦੀ ਘੁਰਕੀ ਥਾਂ ਜੁ ਤੂੰ ਪੁਤ ਨੂੰ ਬਚਵਾਵੇਂ।
ਮੁਰਖ ਰਖਣਾ ਓਸਨੂੰ ਮਾਨੋ ਤੂੰ ਚਾਹਵੇਂ।
ਹਥ ਜੁ ਤੂੰ ਉਸਤਾਦ ਦਾ ਉਠਣੇ ਨਾ ਦੇਵੇਂ।
ਬੀਜ ਸ਼ਗਿਰਦਾਂ ਵਾਸਤੇ ਬੁਰਿਆਈ ਥੋਵੇਂ:
ਮਿੱਠੀਆਂ ਗਲਾਂਤੇਰੀਆਂਪਰਇਖਦੀਆਂਭਰੀਆਂ।
ਹਨ ਅਰੰਭ ਵਿੱਚ ਚੰਗੀਆਂ ਪਰਣਾਮੋ ਛੁਰੀਆਂ।
ਜੇਤੂੰ ਮੋਰ ਕਨੂਨ ਪੁਰ ਚਲਦੀ ਹੇ ਦਇਆ।
ਅਪਨ ਅੰਦਾਜ਼ੇ ਥੋਂ ਕਦੀ ਬਾਹਰ ਨਾ ਪਿਆ।
ਬੇ ਹਾਜ਼ ਹਾਂ ਮੈ ਘਣਾ ਪਰ ਜੌਹਰ ਮੇਰਾ।
ਤੂੰ ਜੋ ਦੂਖਣ ਸਮਝਦੀ ਉਹ ਭੂਖਣ ਮੇਰਾ।
ਸਚਿਆਈ ਜੋ ਸੁਣੀ ਤੂੰ ਉਹ ਕ੍ਰਿਤ ਮੇਰੀ।
ਨੜਾਉ ਕਹੇ ਜਗ ਜਿਸਨੂੰ ਉਹ ਖੋਇ ਬਥੇਰੀ।
ਸਮਤਾ ਜਿਸਨੂੰ ਕਹੇ ਜਗ ਮੇਰਾ ਵਰਤਾਰਾ।
ਵਡੇ ਭਾਗ ਉਸ ਦੇਸ ਦੇ ਜਿਹ ਰਾਜ ਹਮਾਰਾ।
ਮੈਂ ਹੀ ਹਾਂ ਇਸ ਜਗਤ ਵਿੱਚ ਜਿਸ ਥੇਹ ਵਸਾਏ।
ਮੈਂ ਹੀ ਜਗ ਇਖਬਾਰ ਦੇ ਸੋਹੰ ਕਰਾਏ।
ਮੇਰੇ ਹੀ ਹੁਕਮੋਂ ਬਣੀ ਸਭ ਕੌਂਸਲ ਪੂਰੀ।
ਮੇਰੇ ਹੀ ਹੁਕਮੋਂ ਬਣੇ ਸਭ ਰਾਜ ਜਮੂਰੀ।


  • ਪੰਚਾਯਤੀ ਰਾਜ