ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੩)

ਰਾਜਾ ਪਰਜਾਥੋਂ ਨਿਡਰ ਵਿੱਚ ਦੁਨੀਯਾਂ ਵੱਸੇ।
ਚੋਰੋਂ ਡਰੇ ਨ ਸ਼ਾਹ ਥੋਂ ਖੁਸ਼ ਹੱਸੇ ਵੱਸੇ।
ਵੈਰੀ ਦੀ ਫਰਿਆਦ ਥੋਂ ਉਹ ਨਿੱਡਰ ਰੰਹਦਾ।
ਖੁੱਲਾਪਨ ਇਖਬਾਰ ਦਾ ਤਿਹ ਕੁਝ ਨ ਕੰਹਦਾ।
ਚਤਰਾਂ ਕਾਰੀਗਰਾਂ ਦੇ ਦਿਲ ਵਧੇ ਪਾਵਾਂ।
ਇਸ ਵੇਲੇ ਰੰਗ ਉਨ੍ਹਾਂ ਦੇ ਸਭ ਥਾਂ ਦਿਖਲਾਵਾਂ।
ਬੇਹੁਨਰਾ ਹੋ ਕਿਸੇ ਮਤ ਕੋਈ ਹੁਨਰ ਦਿਖਾਵੇ।
ਹੁਨਰਮੰਦ ਮਮ ਰਾਜ ਵਿੱਚ ਕਦੀ ਹੋਣ ਨ ਪਾਵੇ।
ਪੱਛਣ ਵਿੱਚ ਸ਼ਾਗਿਰਦ ਥੋਂ ਉਸਤਾਦਨਡਰਦਾ।
ਗਲਤੀਪੁਰਸਾਗਿਰਦਨਿਜਕਦੀਹਠਨ ਧਰਦਾ।
ਮੁਖ ਥੋਂ ਸਿਆਣਾ ਸੁਣੇ ਗਲ ਚੰਗੀ ਕੋਈ।
ਲਾਭਵੰਦ ਅਤ ਜਾਣਕੇ ਮੰਨ ਲੈਂਦਾ ਓਈ।
ਚਾਕਰ ਅਪਣੇ ਖਸਮ ਨੂੰ ਕੋਈ ਭੁਲ ਜਾਵੇ।
ਬਿਨ ਮਿੰਦੇ ਹੋਣ ਥੋ ਕੁਝ ਬਣ ਨਹੀਂ ਆਵੇ।
ਜੁਲਮਨ ਰੱਤੀਕਰਸਕਣ ਗਾਹਕਪੁਰ ਬਣੀਏ।
ਤਕੜੀ ਕਾਣ ਨ ਰੱਖਦੇ ਤੋਲ ਪੂਰਾ ਮਿਣੀਏ।
ਬੈਲ ਬਿਨਾ ਕਾਰਣ ਕਛੂ ਨਹੀਂ ਖਾਂਦਾ ਆਰਾ।
ਘੋੜਾ ਸੁਧ ਨ ਖਾਂਵਦਾ ਚਾਬਕ ਅਸਵਾਰਾ।