ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/279

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੮)

ਦੁਹਾਂ ਧਿਰਾਂ ਨੂੰ ਨਾ ਰਹੀ ਗਲ ਮੁਕਰਨ ਵਾਲੀ!
ਮੰਨੇ ਹੋਇ ਲਚਾਰ ਪ੍ਰੀਤ ਦੀ ਬੰਨੀ ਪਾਲੀ॥

ਦੋਹਾ


ਵਧਕੇ ਫਿਰ ਦੋਵੇਂ ਮਿਲੇ ਮਾਨੋ ਸਨ ਇੱਕ ਰੂਪ।
ਦੋ ਨਦੀਆਂ ਮਿਲ ਪਰਸ ਪਰਹੋਵਤ ਏਕ ਅਨੂਪ॥

ਬੁਲਬੁਲ ਤੇ ਵਿਟਾਣਾ
(ਕ੍ਰਿਤ ਭਾਈ ਵੀਰ ਸਿੰਘ)



ਦੋਹਾ



ਇੱਕ ਛੋਟਾ ਸੀ ਪਿੰਡ ਥਾ ਕਿਸੇ ਸ਼ਹਿਰ ਤੇ ਦੂਰ॥
ਹੁਤੋ ਬਾਗ ਸੁੰਦਰ ਤਹਾਂ ਫੂਲੋਂ ਸੇ ਭਰਪੂਰ॥
ਏਕ ਦਿਵਸ ਉਸ ਬਾਗ ਮੇਂ ਬੈਠੀ ਬੁਲਬੁਲ ਆਇ॥
ਗਾਵਤ ਆਸਾ ਭੈਰਵੀ ਦੀਨਾ ਦਿਵਸ ਬਿਤਾਇ॥
ਸੰਝ ਭਈ ਯਾ ਨ ਕੁਝ ਕੀਨਾ ਭੂਖ ਬਿਹਾਲ।
ਦੂਰ ਧਰਾ ਪੂਰ ਤਾੜਿਆ ਇਕ ਚਮਕਤਾ ਲਾਲ।
ਮਾਰ ਉਡਾਰੀ ਬਿਰਛ ਤੋਂ ਪਹੁੰਚੀ ਜੁਗ ਨੂੰ ਪਾਸ॥
ਮਨ ਮੇਂ ਇਹ ਆਸਾ ਹੁਤੀ ਕਰੂ ਇਸੇ ਇਕ ਗ੍ਰਾਸ॥