ਪੰਨਾ:ਪੰਜਾਬੀ ਪੱਤਰ ਕਲਾ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਪੰਜਾਬੀ ਪੱਤਰ ਕਲਾ


ਇਹ ਪਤਿਰਕਾ ਪੱਥਰ ਦੇ ਛਾਪੇ ਵਿੱਚ ਤੇ ਫੇਰ ਟਾਈਪ ਵਿਚ ਸੰਨ ੧੯੧੦ ਤਕ ਛਪਦੀ ਰਹੀ । ਸਿੱਖ ਧਰਮ ਦੇ ਪਰਚਾਰ ਤੇ ਸਮਾਜਕ ਰੀਤਾਂ-ਰਸਮਾਂ ਦੇ ਸੁਧਾਰ ਵਾਸਤੇ ਉੱਚ ਪਾਏ ਦੇ ਲੇਖ ਲਿਖਣੇ ਇਸ ਦਾ ਮੁਖ ਕਰਤੱਵ ਸੀ।

ਸੁਧਾ ਸਾਗਰ-

ਸੰਨ ੧੮੯੨ ਵਿਚ ਨਾਭਿਓਂ ਅਰੰਭ ਹੋਇਆ। ਇਸ ਰਸਾਲੇ ਦੇ ਸੰਪਾਦਕ ਭਾਈ ਪ੍ਰੇਮ ਸਿੰਘ ਅਤੇ ਸਰਪਰਸਤ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਸਨ। ਲੇਖਾਂ ਦੀ ਥਾਵੇਂ ਇਸ ਵਿਚ ਬਹੁਤੇ ਪੁਰਾਤਨ ਕਵੀਆਂ ਦੇ ਬਾਰਾਂ ਮਾਹਾਂ ਹੀ ਛਪਦੇ ਸਨ। ਅੱਖਰ ਭਾਵੇਂ ਗੁਰਮੁਖੀ ਹੁੰਦੇ ਸਨ ਪਰ ਬੋਲੀ ਚੋਖੇ ਹਿੰਦੀ ਰੰਗ ਵਿਚ ਰੰਗੀ ਹੁੰਦੀ ਸੀ । ਇਹ ਰਸਾਲਾ ਪੱਥਰ ਦੇ ਛਾਪੇ ਵਿਚ ਛਪਦਾ ਸੀ । ਇਸ ਦੇ ਸੰਪਾਦਕ ਭਾਈ ਪ੍ਰੇਮ ਸਿੰਘ ਦੁਰਗਾ ਪ੍ਰੈਸ ਦੇ ਮਾਲਕ ਸਨ । ਉਨ੍ਹਾਂ ਦੇ ਪਰਕਾਸ਼ਤ ਕੀਤੇ ਹੋਏ ‘ਬੁੱਧਿ ਵਾਰਿਧਿ' ਆਦਿ ਕਈ ਗੁੰਬ ਪਰਸਿੱਧ ਹਨ। ਮਹਾਰਾਜਾ ਹੀਰਾ ਸਿੰਘ ਜੀ ਉਨ੍ਹਾਂ ਦਾ ਚੰਗਾ ਮਾਣ ਕਰਦੇ ਸਨ। ਉਨ੍ਹਾਂ ਦਾ ਦੇਹਾਂਤ ਸੰਨ ੧੯੩੪ ਵਿਚ ਹੋਇਆ।

ਨਿਰਰੁਣਿਆਰਾ-

ਇਸ ਮਾਸਕ ਪੱਤਰ ਨਾਲ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਬੱਝਿਆ। ਸੰਨ ੧੮੯੨ ਵਿਚ ਇਹ ਪੱਤਰ ਡਾਕਟਰ ਚਰਨ ਸਿੰਘ ਦੀ ਕਲਮ ਤੋਂ ਮਾਹਵਾਰ ਟੈਕਟ ਦੀ ਸ਼ਕਲ ਵਿਚ ਨਿਕਲਨਾ ਸ਼ੁਰੂ ਹੋਇਆ। ਇਸ ਤੋਂ ਚਾਰ ਸਾਲ ਪਿਛੋਂ ਸੰਨ ੧੮੯੬ ਵਿਚ ਖਾਲਸਾ ਟੈਕਟ ਸੁਸਾਇਟੀ ਭਾਈ ਸਾਹਿਬ ਭਾਈ ਵੀਰ ਸਿੰਘ, ਹਕੀਮ ਹਰਨਾਮ ਸਿੰਘ ਆਦਿ ਸੱਜਣਾਂ ਦੇ ਯਤਨ ਨਾਲ ਕਾਇਮ ਹੋਈ। ਇਸ ਸੁਸਾਇਟੀ ਨੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਇਕ ਹਜ਼ਾਰ ਤੋਂ ਉਪਰ ਟੈਕਟ ਛਾਪੇ ਹਨ ਤੇ ਸਿੱਖ ਪੰਥ ਅਤੇ ਪੰਜਾਬੀ ਬੋਲੀ ਦੀ ਬੜੀ ਭਾਰੀ ਸੇਵਾ ਕੀਤੀ ਹੈ।

ਇਸ ਪੱਤਰ ਦੀ ਸਾਲਾਨਾ ਚੰਦਾ ਤਿੰਨ ਰੁਪਏ ਹੈ।