ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਪੱਤਰ ਕਲਾ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬੀ ਪੱਤਰ ਕਲਾ

પ૪


ਸਪੁੱਤਰ ਭਾਈ ਤ੍ਰਿਲੋਕ ਸਿੰਘ ਨਵੇਂ ਐਡੀਟਰ ਲਗੇ ਜੋ ਹੁਣ ਤਕ ਇਹ ਸੇਵਾ ਨਿਭਾ ਰਹੇ ਹਨ। ਇਸ ਵਿਚ ਵੈਦਕ, ਦੇਹ ਅਰੋਗਤਾ ਆਦਿ ਵਿਸ਼ਿਆਂ ਤੋਂ ਬਿਨਾ ਸਾਹਿੱਤ ਤੇ ਰਾਜਨੀਤੀ ਉਤੇ ਵੀ ਲੇਖ ਛਪਦੇ ਹਨ। ਇਸ ਮਾਸਕ ਪੱਤਰ ਨੇ ਪੰਜਾਬੀ ਬੋਲੀ ਦੇ ਪਰਚਾਰ ਲਈ ਬੜਾ ਕੰਮ ਕੀਤਾ ਹੈ।

ਮੁਫੀਦ ਆਮ

ਮਾਰਚ ਸੰਨ ੧੯੦੬ ਵਿਚ ਸਰਦਾਰ ਕੇਸਰ ਸਿੰਘ ਦੀ ਐਡੀਟਰੀ ਹੇਠ ਫੀਰੋਜ਼ਪੁਰ ਤੋਂ ਜਾਰੀ ਹੋਇਆ।ਇਹ ਧਾਰਮਕ ਤੇ ਰਾਜਨੀਤਕ ਮਾਸਕ ਪੱਤਰ ਸੀ।ਥੋੜਾ ਚਿਰ ਹੀ ਚੱਲਿਆ।

ਪੰਥ

ਭਾਈ ਲਾਲ ਸਿੰਘ ਉਪਦੇਸ਼ਕ ਨੇ ੧ ਨਵੰਬਰ, ੧੯੦੬ ਨੂੰ ਗੁਜਰਾਂਵਾਲੇ ਤੋਂ ਜਾਰੀ ਕੀਤਾ। ਇਸ ਦੇ ਸੰਪਾਦਕ ਸਰਦਾਰ ਸੋਹਣ ਸਿੰਘ ਸਨ। ਇਹ ਅਖਬਾਰ ੧੯੧੫ ਤਕ ਚਲਦਾ ਰਿਹਾ ।ਆਕਾਰ ੧੮੪ ੨੨ ੪ ਤੇ ਸਾਲਾਨਾ ਚੰਦਾ ਛੇ ਆਨੇ ਸੀ। ਗੁੱਜਰਾਂਵਾਲਾ ਨਿਵਾਸੀਆਂ ਤੋਂ ਚੰਦਾ ਕੇਵਲ ਚਾਰ ਆਨੇ ਹੀ ਲਿਆ ਜਾਂਦਾ ਸੀ । ਇਹ ਪੱਤਰ ਪੁਰਾਣੇ ਖਾਲਸਾ ਦੀਵਾਨ ਗੁੱਜਰਾਂਵਾਲਾ ਦੀ ਮਲਕੀਅਤ ਸੀ।

ਗ੍ਰੰਥੀ-

ਸਾਉਣ ਸੰਮਤ ੧੯੬੪ ਮੁਤਾਬਿਕ ਸੰਨ ੧੯੦੭ ਵਿਚ ਗੁਰਮਤ ਪਰਚਾਰਕ ਵਿਦਿਆਲਾ, ਤਰਨਤਾਰਨ ਵਲੋਂ ਨਿਕਲਿਆ ਤੇ ਥੋੜਾ ਚਿਰ ਚੱਲ ਕੇ ਹੀ ਬੰਦ ਹੋ ਗਿਆ।

ਪੰਜਾਬੀ ਭੈਣ-

ਇਸਤਰੀਆਂ ਦੀ ਸਿਖਿਆ ਲਈ ਇਹ ਰਸਾਲਾ ਸਿਖ ਕੰਨਿਆਂ ਮਹਾਂ ਵਿਦਿਆਲਾ ਫੀਰੋਜ਼ਪੁਰ ਵਲੋਂ ਨਿਕਲਦਾ ਸੀ। ਇਸ ਦਾ ਆਰੰਭ ਭਾਈ ਸਾਹਿਬ