ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/241

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨਿਸਚਿਤ ਭੂਤਕਾਲ

'ਅਨਿਸਚਿਤ ਭੂਤਕਾਲ

੫੮੧. ਇਹ ਕਾਲ ਇਨ੍ਹਾਂ ਅਰਥਾਂ ਦਾ ਬੋਧ ਕਰਾਉਂਦਾ ਹੈ :- ੧. ਇਹ ਪਰੀ ਹੋਈ ਕ੍ਰਿਆ ਦਾ ਬੋਧ ਤੇ ਕਰਾਉਂਦਾ ਹੈ, ਪਰ ਕਿਸੇ ਖਾਸ ਕਾਲ ਦਾ ਪਤਾ ਨਹੀਂ ਦੇਂਦਾ ; ਜਿਵੇਂ :-

ਉਹ ਸਮਾਂ ਬੀਤ ਗਿਆ। ੨. ਕਦੇ ਅਟਲ ਸਚਾਈ ਜਾਂ ਅਨੁਭਵ ਦਾ ਬੋਧ ਕਰਾਉਣ ਲਈ ਵਰਤਮਾਨ ਕਾਲ ਦੀ ਜਗ੍ਹਾ ਵਰਤਿਆ ਜਾਂਦਾ ਹੈ ; ਜਿਵੇਂ :- ਚੜ੍ਹਿਆ ਸੌ ਤੇ ਲੱਥਾ ਭੌ । ੩, ਕਦੇ ਨੇੜੇ ਦੇ ਭਵਿੱਖਤ ਲਈ ਵੀ ਵਰਤੋਂ ਵਿੱਚ ਆਉਂਦਾ ਹੈ; ਜਿਵੇਂ :- ਮਾਲਕ—ਰਾਮੂ ! ਬਜਾਰੋਂ ਦੌੜ ਕੇ ਦਹੀਂ ਲਿਆ। ਨੌਕਰ - ਲਿਆਇਆ ਜੀ ! 1

੪,ਕਦੀ ਸ਼ਰਤੀ ਵਾਕ ਵਿੱਚ ਵੀ ਵਰਤਿਆ ਜਾਂਦਾ ਹੈ ; ਜਿਵੇਂ :- ਮੀਂਹ ਪੈ ਗਿਆ ਤਾਂ ਫਸਲ ਚੰਗੀ ਹੋ ਜਾਏਗੀ। ਵਰਤਮਾਨ ਕਾਰਦੰਤਕ ਵਰਤਮਾਨ ਕਾਰਦੰਤਕ ਕਰਵਾਚ ਹੁੰਦਾ ਹੈ ; ਜਿਵੇਂ :- ੫੮੨, ਉਹ ਜਾਂਦਾ ਹੈ । ਉਹ ਦੁੱਧ ਪੀਂਦਾ ਹੈ । ਉਹ ਜਾਂਦੇ ਹਨ । ਉਹ ਚਾਹ ਪੀਂਦੇ ਹਨ। ਮੈਂ ਪਾਣੀ ਪੀਂਦਾ ਹਾਂ। ਮੈਂ ਜਾਂਦਾ ਹਾਂ। ਵਰਤਮਾਨ ਕਾਰਦੰਤਕ ਵੀ ਕਦੇ ਵਿਸ਼ੇਸ਼-ਵਿਸ਼ੇਸ਼ਣ ਹੁੰਦਾ ਹੈ ਅਤੇ ੫੮੩, ਕਦੇ ਵਿਧੇਅ-ਵਿਸ਼ੇਸ਼ਣ। ਵਿਸ਼ੇਸ਼-ਵਿਸ਼ੇਸ਼ਣ ; ਜਿਵੇਂ : -

- ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ । ਜੀਉਂਦੇ ਹਾਥੀ ਦਾ ਮੁੱਲ ਲੱਖ ਤੇ ਮੋਏ ਦਾ ਸਵਾ ਲੱਖ | ਇਹ ਆਖਦੀ ਆਖਦੀ ਉਹ ਅੰਦਰ ਚਲੀ ਗਈ । ਵਗਦਾ ਪਾਣੀ ਪਵਿੱਤਰ ਸਮਝਿਆ ਜਾਂਦਾ ਹੈ। ਵਿਧੇ ਅ-ਵਿਸ਼ੇਸ਼ਣ ਜਿਵੇਂ : --

ਊਠ ਅੜਾਉਂਦੇ ਹੀ ਲੱਦੀਦੇ ਹਨ । ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਵੰਡ । ਚੋਰ ਨੂੰ ਖਾਂਦੇ ਨੂੰ ਨਾ ਵੇਖੀਏ, ਕੁਟੀਦੋ ਨੂੰ ਵੇਖੀਏ। Digitized by Panjab Digital Library | www.panjabdigilib.org