ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6

(੬) ਪਹਾੜ ਦੇ ਸਿਰ ਉੱਤੇ ਆ ਇਕੱਠੇ ਹੋ ਗਏ ਜਿੱਥੇ ਹੇਠਾਂ ਕਰਕੇ ਇਕ ਤੰਗ ਗਲਾ ਪਹਾੜ ਵਿੱਚ ਬਾਰਾਂ ਗਜ਼ ਚੌੜਾ ਸਾ। ਉਹ ਲੋਕ ਮਿਸਾਲਾਂ ਹਿਲਾ ੨ ਅਤੇ ਹੋਰ ਨਿਸ਼ਾਨ ਦਿਖਾਕੇ ਜਹਾਜ਼ ਵਾਲਿਆਂ ਨੂੰ ਪਹਾੜੀ ਦਰੇ ਦੇ ਵੱਲ ਆਉਨ ਦਾ ਰਾਹ ਦਸਦੇ ਸਨ, ਮੈਕਸਵਲ ਨੇ ਉਹ ਨਿਸ਼ਾਨੀਆਂ ਦੇਖੀਆਂ ਅਤੇ ਸਮਝ ਗਿਆ। ਉਸਦੇ ਪੈਰ ਤਾਂ ਜਹਾਜ਼ ਦੇ ਤਖਤੇ ਪੁਰ ਖਲੋਤਿਆਂ ਦੇ ਹੀ ਭੜਥਾ ਹੋ ਗਏ ਸਨ, ਪਰ ਉਹ ਆਪਨੀ ਜਗਹ ਉੱਤੇ ਚੌਕਸਾਈ ਨਾਲ ਖੜਾ ਰਿਹਾ। ਬੜੀ ਅੱਗ ਦੇ ਤੇਜ ਨਾਲ ਇੰਜਨ ਭ੍ਯਾਨਕ ਜੋਰ ਨਾਲ ਵਗਦਾ ਸੀ ਅਤੇ ਜਹਾਜ਼ ਛੱਲਾਂ ਨੂੰ ਚੀਰਦਾ ਮਾਨੋ ਜਿੰਨਾਂ ਦੇ ਜ਼ੋਰ ਘੂਰਦਾ ਜਾਂਦਾ ਸਾ, ਪਰ ਹੁਨ ਤਾਂ ਅੱਗ ਦੀਆਂ ਲਾਟਾਂ ਨੇ ਜਹਾਜ਼ ਨੂੰ ਚਹੁੰ ਪਾਸਿਆਂ ਥੋਂ ਘੇਰ ਲਿਆ ਅਤੇ ਕੋਈ ਮਨੁੱਖ ਨਹੀਂ ਆਖ ਸਕਦਾ ਸਾ ਜੋ ਏਹ ਜਹਾਜ਼ ਵੀ ਸੁਖੀ ਸਾਂਦੀ ਉਸ ਟਿਕਾਨੇ ਜਾਂ ਲੱਗੂ। ਮੈਕਸਵਲ ਦੀ ਨਜਰ ਉਸ ਕਿਨਾਰੇ ਤੇ ਗੱਡੀ ਹੋਈ ਸੀ, ਉਸਨੂੰ ਉਹੀਓ ਲੱਭਦਾ ਸਾ ਹੋਰ ਕੁਝ ਨਹੀਂ। ਕੰਨਾਂ ਨੂੰ ਬੋਲਿਆਂ ਕਰ ਦੇਨ ਵਾਲੀ ਭਾਂਬੜ ਦੀ ਅਵਾਜ਼ ਅਤੇ ਪਿਆਂ ਵਾਲ਼ੇ ਪਈਏ ਦੀ ਗੱਜ ਹੀ ਕੇਵਲ ਉਸ ਹਨੇਰੀ ਰਾਤ ਵਿੱਚ ਸੁਨਾਈ ਦੇਂਦੀ ਸੀ । ਏਹ ਜਹਾਜ਼