ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

108

ਬੋਲਿਆ, ਜੇਕਰ ਇਹ ਬਾਤ ਠੀਕ ਹੈ ਤਾਂ ਭਗਵਾਨ ਚੰਦ੍ਰਮਾਂ ਦਾ ਮੈਨੂੰ ਦਰਸ਼ਨ ਕਰਾ, ਜੋ ਮੈਂ ਪ੍ਰਣਾਮ ਕਰਕੇ ਹੋਰ ਪਾਸੇ ਚਲਿਆ ਜਾਵਾਂ । ਸਹਿਆ ਬੋਲਿਆ, ਮੇਰੇ ਨਾਲ ਅਕੱਲਾ ਆ ਜੋ ਮੈਂ ਤੈਨੂੰ ਦਰਸ਼ਨ ਕਰਾਵਾਂ ਇਹ ਬਾਤ ਨਿਸਚੇ ਕਰਕੇ ਉਸ ਸਹੇ ਨੇ ਰਾਤ ਦੇ ਵੇਲੇ ਉਸ ਗਜਰਾਜ ਨੂੰ ਤਲਾ ਦੇ ਪਾਸ ਲੈ ਜਾਕੇ ਜਲ ਬਿਖੇ ਚੰਦ੍ਹਾਂ ਦੇ ਪ੍ਰਤਿਬਿੰਬ ਨੂੰ ਦਿਖਾਕੇ ਆਖਿਆ, ਜੋ ਦੇਖ ਇਹ ਸਾਡਾ ਸ੍ਵਾਮੀ ਜਲ ਵਿਖੇ ਸਮਾਧੀ ਲਾਕੇ ਬੈਠਾ ਹੈ, ਇਸ ਲਈ ਚੁਪਚਾਪ ਪ੍ਰਣਾਮ ਕਰਕੇ ਚਲਿਆ ਜਾਹ, ਮਤਾਂ ਸਮਾਧਿ ਦੇ ਭੰਗ ਹੌਨ ਕਰਕੇ ਹੀ ਫੇਰ ਕ੍ਰੋਧ ਕਰੇ । ਹਾਥੀ ਨੇ ਚੰਦ੍ਰਮਾਂ ਨੂੰ ਪ੍ਰਣਾਮ ਕੀਤੀ ਅਤੇ ਹੋਰ ਜਗਾ ਚਲਿਆ ਗਿਆ। ਸਾਰੇ ਸਹੇ ਉਸ ਦਿਨ ਤੋਂ ਲੈਕੇ ਸੁਖ ਨਾਲ ਉਸ ਜਗਾ ਪਰ ਰਹਿਨ ਲਗੇ । ਇਸੇ ਲਈ ਮੈਂ ਆਖਦਾ ਹਾਂ:-

॥ਦੋਹਰਾ ॥

ਕ੍ਰਿਤਘਨ ਵਿਖਈ ਪੁਰਖ ਕਾ ਛੁਦ੍ਰ ਆਲਸੀ ਜੋਇ।
ਪੀਛੇ ਕਹਿਨੇ ਹਾਰ ਕੇ ਕਰੇਂ ਪ੍ਰਭੂ ਸੁਖ ਖੋਇ॥
ਛੁਦ੍ਰ ਨ੍ਰਿਪਣਿ ਕੇ ਪਾਇਕੇ ਜੋ ਢੂੰਡਤ ਹੈਂ ਨ੍ਯਾਇ।
ਸਸਕ ਚਟਕ ਵਤ ਨਾਸ ਨਿਜ ਸੋ ਪਾਵਤ ਹੈਂ ਭਾਇ॥