ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

116

ਮਾਰਗ ਨੂੰ ਜਾਓਗੇ । ਇਸ ਬਾਤ ਨੂੰ ਵਿਚਾਰ ਕੇ ਜੋ ਮੁਨਾਸਬ ਜਾਨੋ ਸੋ ਕਰੋ। ਕਾਗ ਦੀ ਇਸ ਬਾਤ ਨੂੰ ਸੁਨ ਕੇ ਸਾਰੇ ਪੰਛੀ ਬੋਲੇ ਜੋ ਇਸਨੇ ਠੀਕ ਆਖਿਆ ਹੈ। ਇਹ ਕਹਿਕੇ ਬੋਲੇ ਜੋ ਫੇਰ ਕਦੇ ਰਾਜਾ ਬਨਾਉਣ ਦੀ ਸਲਾਹ ਕਰਨ ਲਈ ਇਕੱਠੇ ਹੋਵਾਂਗੇ, ਇਹ ਕਹਿਕੇ ਸਾਰੇ ਪੰਛੀ ਚਲੇ ਗਏ, ਸਿਰਫ ਇੱਕੋ ਹੀ ਉੱਲੂ ਸ੍ਰੇਸ਼ਟ ਆਸਨ ਉੱਪਰ ਤਿਲਕ ਲੈਣ ਲਈ ਆਪਣੀ ਬਤੌਰੀ ਨਾਲ ਬੈਠਾ ਰਿਹਾ, ਅਰ ਬੋਲਿਆ ਇੱਥੇ ਕੇਹੜਾ ੨ ਹੇ ਕਿਸ ਲਈ ਅੱਜ ਮੈਨੂੰ ਰਾਜ ਤਿਲਕ ਨਹੀਂ ਦੇਂਦੇ? ਇਸ ਬਾਤ ਨੂੰ ਸੁਣਕੇ ਬਤੌਰੀ ਬੋਲ ਉਠੀ, ਹੇ ਭਲੇ ਲੋਕਾ ! ਤੇਰੇ ਰਾਜ ਤਿਲਕ ਵਿਖੇ ਕਾਕ ਨੇ ਵਿਘਨ ਡਾਲਿਆ ਹੈ, ਇਸਲਈ ਸਾਰੇ ਪੰਛੀ ਤਾਂ ਆਪੋ ਆਪਨੀ ਜਗਾਂ ਵਿਖੇ ਚਲੇ ਗਏ ਹਨ, ਪਰ ਇਕੋ ਕਾਗ ਹੀ ਕਿਸੇ ਕਾਰਨ ਕਰਕੇ ਬੈਠਾ ਹੈ, ਇਸ ਲਈ ਉੱਠ ਜੋ ਤੈਨੂੰ ਆਪਨੇ ਘਰ ਪੁਚਾਵਾਂ । ਇਸ ਬਾਤ ਨੂੰ ਸੁਨਕੇ ਬੜੇ ਕ੍ਰੋਧ ਨਾਲ ਉੱਲੂ ਨੇ ਕਾਗ ਨੂੰ ਕਿਹਾ,ਹੇ ਦੁਸ਼ਟ ! ਮੈਂ ਤੇਰਾ ਕੀਹ ਬਿਗਾੜਿਆ ਸੀ ਜੋ ਤੂੰ ਮੇਰੇ ਰਾਜ ਤਿਲਕ ਵਿਖੇ ਵਿਘਨ ਪਾਇਆ, ਇਸ ਲਈ ਅੱਜ ਤੋਂ ਲੈਕੇ ਤੇਰੀ ਸਾਡੀ ਕੁਲ ਦਾ ਵੈਰ ਹੋਇਆ । ਕਿਹਾ ਹੈ:—