ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9

ਮੈਂ ਸਮਝਿਆ ਜੋ ਇੱਕ ਇੱਕ ਪਲ ਵੀ ਸਾਡੇ ਲਈ ਵੱਡਾ ਅਮੋਲਕ ਹੈ॥

ਅਸੀ ਘੋੜਿਆਂ ਉੱਤੇ ਚੜ੍ਹ ਬੈਠੇ ਤੇ ਅੱਗ ਕੋਲੋਂ ਨੱਠ ਗਏ। ਮੇਰੀ ਤੀਵੀਂ ਜੇਹੜੀ ਚੰਗੀ ਸਵਾਰੀ ਕਰ ਜਾਨਦੀ ਸੀ ਮੇਰੇ ਨਾਲ ਢੁੱਕੀ ਰਹੀ ਤੇ ਆਪਨੀ ਕੁੜੀ ਨੂੰ ਜੋ ਅਜੇ ਬਾਲਕ ਹੀ ਸੀ ਮੈਂ ਆਪਨੇ ਕੁੱਛੜ ਲੈ ਬੈਠਾ। ਤੁਰਦਿਆਂ ਮੈਂ ਪਿਛੋਂ ਮੁੜਕੇ ਵੇਖਿਆ ਤਾਂ ਭਾਂਬੜ ਸਾਡੇ ਨੇੜੇ ਹੀ ਆ ਪਹੁੰਚਿਆ ਤੇ ਸਾਡੇ ਘਰ ਨੂੰ ਲੱਗ ਪਿਆ ਸੀ। ਕਰਮਾਂ ਨੂੰ ਮੇਰੀ ਸ਼ਿਕਾਰੀ ਪੁਸ਼ਾਕ ਨਾਲ ਇੱਕ ਵਜਾਵਨ ਵਾਲਾ ਨਰਸਿੰਘਾ ਲੱਗਾ ਹੋਇਆ ਸਾਂ, ਮੈਂ ਉਸਨੂੰ ਵਜਾ ਦਿੱਤਾ ਜੋ ਚੇਤਾ ਸੁਨਕੇ ਬਾਕੀ ਦੇ ਸਾਡੇ ਪਸ਼ੂ ਅਤੇ ਕੁੱਤੇ ਸਾਡੇ ਮਗਰ ਆ ਜਾਵਨ। ਫੋਰ ਤਾਂ ਕੁਝ ਚਿਰ ਤੀਕ ਮਗਰ ਲੱਗੇ ਰਹੇ ਪਰ ਇਕ ਘੰਟਾ ਮਗਰੋਂ ਸੁਦਾ ਪੁਨੇ ਨਾਲ ਬਨ ਵਿੱਚ ਨੱਠ ਗਏ ਤੇ ਮੁੜ ਫੇਰ ਨਜਰ ਨ ਆਏ। ਮੇਰੇ ਕੁੱਤੇ ਵੀ ਜੇਹੜੇ ਸਦਾ ਆਯਾਕਾਰੀ ਸਨ ਹਿਰਨਾਂ ਮਗਰ ਦੌੜ ਗਏ ਸਾਡੇ ਅੱਗੇ ਕਤਾਰਾਂ ਦੀਆਂ ਕਤਾਰਾਂ ਨਿਕਲ ਤੁਰੀਆਂ ਸਨ ਮਾਨੋਂ ਉਨ੍ਹਾਂ ਨੂੰ ਓਸ ਮੌਤ ਦੀ ਪਰਤੀਤ ਹੋ ਗਈ ਸੀ ਜੇਹੜੀ ਪਿੱਛੇ ਲਗੀ ਆਉਂਦੀ ਸੀ॥