ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨
ਬੱਦਲਾਂ ਤੇ ਧੂੰਏਂ ਨਾਲ ਰਲਿਆ ਹੋਇਆ ਵਗਦਾ ਜਾਂਦਾ
ਸਾ। ਪਿੰਡੇ ਸਾਡੇ ਤਾਂ ਚੰਗੇ ਠੰਡੇ ਸਨ ਪਰ ਸਿਰ ਭੁੱਜ
ਰਹੇ ਸਨ ਤੇ ਕੁੜੀ ਜੇਹੜੀ ਹੁਨ ਸਮਝ ਗਈ ਸੀ ਜੋ
ਕੀ ਗੱਲ ਹੈ, ਇਜੇਹੀਆਂ ਚੀਕਾਂ ਮਾਰ ਮਾਰ ਰੋਣ ਲੱਗੀ
ਜੋ ਸਾਡਾ ਕਾਲਜਾ ਫੁੱਟਣ ਲੱਗਾ।
ਉਹ ਦਿਨ ਤਾਂ ਲੰਘ ਗਿਆ ਤੇ ਸਾਨੂੰ ਭੁੱਖ ਲੱਗ
ਆਈ। ਕਈ ਬਨ ਦੇ ਜਨੌਰ ਪਾਣੀ ਵਿੱਚ ਛਾਲਾਂ ਮਾਰ
ਤੇ ਕਈ ਤੁਰਕੇ ਸਾਡੇ ਕੋਲ ਆ ਲੱਥੇ ਤੇ ਚੁਪ ਚਾਪ ਖੜੋ
ਰਹੇ। ਭਾਂਵੇਂ ਮੈਂ ਥੱਕ ਕੇ ਚੂਰ ਹੋਇਆ ੨ ਸਾਂ ਪਰ ਜੀਕੁਰ
ਬਣ ਸਕਿਆ ਇਕ ਤੱਕਲਿਆਂ ਵਾਲੀ ਸੇਹ ਦਾ ਸ਼ਿਕਾਰ
ਕਰ ਲਿਆ ਤੇ ਅਸਾ ਸਭਨਾਂ ਰਲਕੇ ਉਸਦਾ ਮਾਸ
ਖਾਧਾ। ਉਹ ਰਾਤ ਤਾਂ ਗੁਜ਼ਰੀ ਪਰ ਮੈਂ ਦੱਸ ਨਹੀਂ
ਸਕਦਾ ਕੀਕੁਰ ਗੁਜ਼ਰੀ। ਉਹ ਧਰਤੀ ਭਖਦੀ ਅੱਗ
ਨਾਲ ਢੱਕੀ ਹੋਈ ਸੀ ਤੇ ਰੁੱਖ ਮਾਨੋਂ ਅੱਗ ਦੇ ਥੰਮ ਖਲੇ
ਸਨ, ਕਈ ਰੁੱਖ ਬਲਕੇ ਢਹਿ ਪਏ ਸਨ। ਗਲਘੋਟੂ ਤੇ
ਜੀ ਮਿਚਲਾਵਨ ਵਾਲਾ ਧੂੰਆਂ ਅਜੇ ਵੀ ਸਾਡੇ ਉੱਤੋਂ ਦੀ
ਜਾ ਰਿਹਾ ਸੀ। ਕੋਲੇ ਤੇ ਸੁਆਹ ਸਾਡੇ ਆਸ ਪਾਸ
ਪਈ ਵਰ੍ਹਦੀ ਸੀ। ਮੈਂ ਦੱਸ ਨਹੀਂ ਸਕਦਾ ਜੋ ਓਸ ਰਾਤ
ਅਸੀਂ ਕੀਕੁਰ ਬਚ ਰਹੇ॥