ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

20

ਹਨ, ਮੇਰੀ ਬੇਨਤੀ ਮੰਨੋ ਤਾਂ ਰਾਣੀ ਦੀ ਇਕ ਮੂਰਤਿ ਬਨਵਾਕੇ ਆਪਣੇ ਪਾਸ ਰੱਖੋ ਤਾਂ ਇਸ ਵਿੱਚ ਕੋਈ ਨਾ ਹੱਸੂ । ਮੰਤ੍ਰੀ ਦੀ ਗੱਲ ਮੰਨ ਆਗਯਾ ਦਿੱਤੀ,ਜੋ ਚਿਤ੍ਰਕਾਰ ਨੂੰ ਬੁਲਾਓ। ਇਤਨਾ ਕਹਿੰਦੇ ਸਾਰ ਹੀ ਲਿਖਾਰੀ ਆ ਪਹੁੰਚਿਆ ॥

ਦੋਹਰਾ ॥ ਗੁਨ ਸਾਗਰ ਚਾਤੁਰ ਨਿਪਟ ਬੁਧਮਾਨ
ਸੁ ਗ੍ਯਾਨ। ਸਾਰਦ ਸੁਤ ਜੇ ਆਖੀਏ
ਤਾਂ ਬੀ ਸਭ ਪਰਵਾਨੁ ॥

ਰਾਜੇ ਨੇ ਕਿਹਾ ਹੇ ਸਾਰਦ ਪੁੱਤ੍ਰ ! ਰਾਣੀ ਦੀ ਮੂਰਤਿ ਲਿਖ ਕਰਕੇ ਲੈ ਆ, ਰਾਜੇ ਦੀ ਆਗਯਾ ਪਾ,ਸੱਤ ਬਚਨ ਕਹਿ ਆਪਨ ਘਰ ਜਾਕੇ ਆਪਣੀ ਵਿਦਯਾ ਦੇ ਬਲ ਨਾਲ ਰਾਣੀ ਦੇਖੇ ਬਾਝ ਉਸਦੀ ਮੂਰਤ ਲਿਖ ਲਿਆਇਆ। ਰਾਜੇ ਨੇ ਮੂਰਤਿ ਲੈ ਨਖ ਸਿਖ ਤੱਕ ਵਡੇ ਧਿਆਨ ਨਾਲ ਦੇਖੀ ਹੂ ਬਹੂ ਠੀਕ ਪਾਈ,ਦੇਖਦੇ ੨ ਰਾਜੇ ਦੀ ਨਿਗਾਹ ਸੱਜੀ ਲੱਤ ਉੱਤੇ ਜਾ ਪਈ,ਤਾਂ ਉੱਥੇਇਕਤਿਲ ਦੇਖਿਆ ਦਖਦੇ ਸਾਰ:—

ਕ੍ਰੋਧ ਵਡਾ ਚੰਡਾਲ ਹੈ ਪਾਪ ਬਿਖ ਦੀ ਖਾਣ।
ਜਿਸਨੇ ਖਾਦਾ ਭੁਲ ਬੀ ਤਿਸ ਨੂੰ ਮੁਰਦਾ ਜਾਨ॥

ਰਾਜੇ ਦੇ ਮਨ ਵਿੱਚ ਭਰਮ ਪਿਆ ਜੋ ਇਸਨੇ ਤਿਲ